ਨਵੀਂ ਦਿੱਲੀ : ਕੋਰੋਨਾ ਸੰਕਟ ਦੌਰਾਨ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਸਮਾਂ-ਹੱਦ 31 ਮਾਰਚ 2021 ਤੱਕ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਮਿਆਦ 31 ਮਾਰਚ 2021 ਤੱਕ ਵਧਾ ਦਿੱਤੀ ਹੈ। ਜੇਕਰ ਅਜਿਹੇ ਵਿਚ ਤੁਸੀਂ ਤੈਅ ਤਰੀਕ ਤੱਕ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਾਇਆ ਤਾਂ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ। ਨਾਲ ਹੀ ਤੁਹਾਨੂੰ 10,000 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ।
ਆਧਾਰ ਨੂੰ ਪੈਨ ਕਾਰਡ ਨਾਲ ਘਰ ਬੈਠੇ ਇੰਝ ਕਰੋ ਲਿੰਕ
ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਅਧਿਕਾਰਤ ਵੈਬਸਾਈਟ https://www.incometaxindiaefiling.gov.in/home 'ਤੇ ਜਾਣਾ ਹੋਵੇਗਾ। ਇਸ ਦੇ ਬਾਅਦ ਤੁਹਾਨੂੰ ਲਿੰਕ ਆਧਾਰ ਕਾਰਡ ਦਾ ਬਦਲ ਦਿਖਾਈ ਦੇਵੇਗਾ, ਜਿਸ 'ਤੇ ਕਲਿੱਕ ਕਰਨਾ ਹੋਵੇਗਾ ।
ਇੱਥੇ ਤੁਸੀਂ ਸਭ ਤੋਂ ਉੱਤੇ ਆਪਣਾ ਪੈਨ ਨੰਬਰ ਭਰੋ ਅਤੇ ਇਸ ਦੇ ਬਾਅਦ ਆਧਾਰ ਨੰਬਰ ਦੇ ਨਾਲ ਆਪਣਾ ਨਾਮ ਭਰੋ। ਹੁਣ ਤੁਹਾਨੂੰ ਕੈਪਚਾ ਕੋਡ ਮਿਲੇਗਾ, ਜਿਸ ਨੂੰ ਭਰਨਾ ਹੋਵੇਗਾ। ਇੰਨਾ ਕਰਨ ਦੇ ਬਾਅਦ ਲਿੰਕ ਆਧਾਰ 'ਤੇ ਕਲਿੱਕ ਕਰੋ। ਇਸ ਉੱਤੇ ਕਲਿੱਕ ਕਰਦੇ ਹੀ ਆਪਣੇ ਆਪ ਤਸਦੀਕ ਹੋਵੇਗਾ ਅਤੇ ਤੁਹਾਡਾ ਆਧਾਰ ਪੈਨ ਕਾਰਡ ਨਾਲ ਲਿੰਕ ਹੋ ਜਾਵੇਗਾ।
ਜੇਕਰ ਤੁਹਾਡਾ ਨਾਮ ਆਧਾਰ ਅਤੇ ਪੈਨ ਕਾਰਡ ਵਿਚ ਵੱਖ-ਵੱਖ ਹੈ ਤਾਂ ਤੁਹਾਨੂੰ ਓ.ਟੀ.ਪੀ. ਦੀ ਜ਼ਰੂਰਤ ਪਵੇਗੀ। ਇਹ ਓ.ਟੀ.ਪੀ. ਆਧਾਰ ਨਾਲ ਜੁੜੇ ਤੁਹਾਡੇ ਮੋਬਾਇਲ ਨੰਬਰ 'ਤੇ ਆਏਗਾ। ਓ.ਟੀ.ਪੀ. ਭਰਦੇ ਹੀ ਤੁਹਾਡਾ ਆਧਾਰ ਨੰਬਰ ਪੈਨ ਨੰਬਰ ਨਾਲ ਜੁੜ ਜਾਵੇਗਾ ।
ਐੱਸ.ਐੱਮ.ਐੱਸ. ਨਾਲ ਆਧਾਰ ਅਤੇ ਪੈਨ ਕਾਰਡ ਨੂੰ ਇੰਝ ਕਰੋ ਲਿੰਕ
ਐੱਸ.ਐੱਮ.ਐੱਸ. ਜ਼ਰੀਏ ਵੀ ਤੁਸੀਂ ਆਪਣੇ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ UIDPN ਟਾਈਪ ਕਰਕੇ ਸਪੇਸ ਦੇਣਾ ਹੋਵੇਗੀ। ਇਸ ਦੇ ਬਾਅਦ ਪੈਨ ਅਤੇ ਆਧਾਰ ਕਾਰਡ ਨੰਬਰ ਨੂੰ ਭਰੋ। ਇਸ ਜਾਣਕਾਰੀ ਨੂੰ 567678 ਜਾਂ 56161 ਨੰਬਰ 'ਤੇ ਭੇਜ ਦਿਓ। ਹੁਣ ਇਨਕਮ ਟੈਕਸ ਵਿਭਾਗ ਤੁਹਾਡੇ ਦੋਵੇਂ ਨੰਬਰ ਲਿੰਕ ਦੀ ਪ੍ਰਕਿਰਿਆ ਵਿਚ ਪਾ ਦੇਵੇਗਾ ।
ਬਾਬਾ ਰਾਮ ਦੇਵ ਮੁੜ ਸਵਾਲਾਂ ਦੇ ਘੇਰੇ 'ਚ, ਇਹਨਾਂ ਸੂਬਿਆਂ ਨੇ 'ਕੋਰੋਨਿਲ' 'ਤੇ ਲਾਈ ਪਾਬੰਦੀ
NEXT STORY