ਨਵੀਂ ਦਿੱਲੀ — ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਲਾਗ ਸੰਕਟ ਵਿਚਕਾਰ ਛੋਟੇ ਸ਼ਹਿਰਾਂ ਤੋਂ ਕਾਮਿਆਂ ਦੀ ਭਰਤੀ ਕਰਨ ਅਤੇ ਉਨ੍ਹਾਂ ਨੂੰ ਘਰੋਂ ਕੰਮ ਕਰਨ ਦੀ ਮਨਜ਼ੂਰੀ ਤਹਿਤ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ‘ਕਲੀਅਰ ਟੈਕਸ ਈ-ਇਨਵੌਇਸਿੰਗ ਲੀਡਰਸ਼ਿਪ ਕਨਕਲੇਵ’ ਵਿਚ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸ਼ੁਰੂਆਤ ਵਿਚ ਨਿਯੁਕਤ ਕੀਤਾ ਗਿਆ ਸੀ। ਸਥਿਤੀ ਆਮ ਹੋਣ ਤੇ ਉਨ੍ਹਾਂ ਨੂੰ ਦਫਤਰਾਂ ਵਿਚ ਤਾਇਨਾਤ ਕਰਨ ਦੀ ਯੋਜਨਾ ਸੀ। ਉਨ੍ਹਾਂ ਕਿਹਾ, ‘ਅਸੀਂ ਦੇਖਿਆ ਹੈ ਕਿ ਅਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਲੋਕਾਂ ਨੂੰ ਵੀ ਨਿਯੁਕਤ ਕਰ ਸਕਦੇ ਹਾਂ ਜਿਥੇ ਅਸੀਂ ਪਹਿਲਾਂ ਨਹੀਂ ਗਏ ਸੀ ਅਤੇ ਲੋਕ ਉੱਥੋਂ ਵੱਡੇ ਸ਼ਹਿਰਾਂ ਵਿਚ ਵੀ ਨਹੀਂ ਜਾਂਦੇ। ਸ਼ਰਮਾ ਦੇ ਅਨੁਸਾਰ, “ਅਸੀਂ ਛੋਟੇ ਸ਼ਹਿਰਾਂ ਦੇ ਲੋਕਾਂ ਦੀ ਭਰਤੀ ਵਧਾ ਰਹੇ ਹਾਂ। ਲੋਕ ਚੰਡੀਗੜ੍ਹ, ਜਲੰਧਰ, ਓਡੀਸ਼ਾ ਸਮੇਤ ਜਿੱਥੇ ਵੀ ਹੋਣ ਉਥੋਂ ਹੀ ਕੰਮ ਕਰ ਸਕਦੇ ਹਨ।
ਛੋਟੇ ਕਸਬੇ ਦੇ ਕਾਮਿਆਂ ਨੂੰ ਦਫਤਰ ਆਉਣ ਦੀ ਜ਼ਰੂਰਤ ਨਹੀਂ
ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਅਨੁਸਾਰ ਪੇਟੀਐਮ ਛੋਟੇ ਸ਼ਹਿਰਾਂ ਵਿਚ ਨਿਯੁਕਤੀਆਂ ਕਰੇਗੀ ਅਤੇ ਉਨ੍ਹਾਂ ਨੂੰ ਵੱਡੇ ਸ਼ਹਿਰਾਂ ਵਿਚ ਸਥਿਰ ਦਫਤਰ ਆਉਣ ਲਈ ਨਹੀਂ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਨੇ ਇਸ ਪ੍ਰਸੰਗ ਵਿਚ ਕੋਈ ਵਿਸ਼ੇਸ਼ ਮਾਡਲ ਨਹੀਂ ਅਪਣਾਇਆ ਹੈ। ਪਰ ਇਸਦੇ ਲਗਭਗ 20 ਤੋਂ 25 ਪ੍ਰਤੀਸ਼ਤ ਕਰਮਚਾਰੀ ਭਵਿੱਖ ਵਿਚ ਆਪਣੀਆਂ ਜ਼ਰੂਰਤਾਂ ਅਨੁਸਾਰ ਘਰੋਂ ਕੰਮ ਕਰ ਸਕਦੇ ਹਨ। ਲਾਗ ਅਤੇ ਇਸ ਦੀ ਰੋਕਥਾਮ ਲਈ ਲਾਗੂ ਕੀਤੀ ਗਈ ‘ਤਾਲਾਬੰਦੀ’ ਨੇ ਵੱਖ-ਵੱਖ ਸੈਕਟਰਾਂ ਵਿਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇਣ ਲਈ ਮਜਬੂਰ ਕੀਤਾ ਹੈ।
ਇਹ ਵੀ ਪੜ੍ਹੋ: 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ
ਕੰਪਨੀਆਂ ਨੇ ਹਾਈਬਿ੍ਰਡ ਮਾਡਲ ਅਪਣਾਇਆ
ਆਈ.ਟੀ. ਅਤੇ ਆਈ.ਟੀ. ਨਾਲ ਸਬੰਧਤ ਸਰਵਿਸ ਕੰਪਨੀਆਂ ਹੁਣ ਕੁਝ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਘਰ ਤੋਂ ਕੰਮ ਕਰਨ ਦੀ ਆਗਿਆ ਦੇ ਰਹੀਆਂ ਹਨ। ਇਸ ਸਥਿਤੀ ਵਿਚ ਉਹ ਇੱਕ ‘ਹਾਈਬ੍ਰਿਡ ਮਾਡਲ’ ਅਪਣਾ ਰਹੀਆਂ ਹਨ। ਯਾਨੀ ਕੁਝ ਕਾਮਿਆਂ ਨੂੰ ਘਰ ਤੋਂ ਅਤੇ ਕੁਝ ਕਾਮਿਆਂ ਨੂੰ ਦਫ਼ਤਰ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਪਿਛਲੇ ਮਹੀਨੇ ਸਰਕਾਰ ਨੇ ਬੀਪੀਓ (ਬਿਜ਼ਨਸ ਪ੍ਰੋਸੈਸ ਆੳੂਟਸੋਰਸਿੰਗ) ਅਤੇ ਆਈ.ਟੀ. ਨਾਲ ਸਬੰਧਤ ਕੰਪਨੀਆਂ ਲਈ ਸਰਲ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਤਾਂ ਜੋ ਕਰਮਚਾਰੀਆਂ ਲਈ ਘਰ ਤੋਂ ਜਾਂ ਕਿਤੇ ਵੀ ਕੰਮ ਕਰਨ ਲਈ ਸਹੀ ਢਾਂਚਾ ਅਪਣਾਇਆ ਜਾ ਸਕੇ।
ਇਹ ਵੀ ਪੜ੍ਹੋ: ਇਸ ਹਫ਼ਤੇ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ,ਜੇਕਰ ਨਹੀਂ ਭਰੀ ITR ਤਾਂ ਹੋਵੇਗੀ ਪ੍ਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸੇਬੀ ਨੇ ICICI ਬੈਂਕ ਦੇ ਨਵੇਂ ED ਖ਼ਿਲਾਫ਼ SC ’ਚ ਤੁਰੰਤ ਸੁਣਵਾਈ ਲਈ ਦਾਇਰ ਕੀਤੀ ਪਟੀਸ਼ਨ
NEXT STORY