ਨਵੀਂ ਦਿੱਲੀ (ਭਾਸ਼ਾ) – ਪੀ. ਸੀ. ਜਿਊਲਰ ਲਿਮਟਿਡ ਨੇ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ’ਚ 59.59 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਕਮਾਇਆ ਹੈ। ਇਕ ਰੈਗੂਲੇਟਰੀ ਸੂਚਨਾ ’ਚ ਕੰਪਨੀ ਨੇ ਬੀ. ਐੱਸ. ਈ. ਨੂੰ ਦੱਸਿਆ ਕਿ ਉਸ ਨੂੰ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 38.15 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।
ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ’ਚ ਕੰਪਨੀ ਦੀ ਸ਼ੁੱਧ ਆਮਦਨ ਘਟ ਕੇ 868.31 ਕਰੋੜ ਰੁਪਏ ਰਹਿ ਗਈ ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 914.67 ਕਰੋੜ ਰੁਪਏ ਸੀ। ਪੂਰੇ ਵਿੱਤੀ ਸਾਲ 2020-21 ’ਚ ਪੀ. ਸੀ. ਜਿਊਲਰ ਦਾ ਏਕੀਕ੍ਰਿਤ ਸ਼ੁੱਧ ਲਾਭ 25.30 ਫੀਸਦੀ ਘਟ ਕੇ 62 ਕਰੋੜ ਰੁਪਏ ਰਹਿ ਗਿਆ ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ 83.04 ਕਰੋੜ ਰੁਪਏ ਰਿਹਾ ਸੀ। ਉਕਤ ਮਿਆਦ ’ਚ ਕੰਪਨੀ ਦੀ ਕੁਲ ਆਮਦਨ ਪਹਿਲਾਂ ਦੇ 5,206.77 ਕਰੋੜ ਰੁਪਏ ਤੋਂ ਘਟ ਕੇ 2,826.34 ਕਰੋੜ ਰੁਪਏ ਰਹਿ ਗਈ। ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਇਸ ਸਾਲ ਇਕ ਜੁਲਾਈ ਤੋਂ ਬਲਰਾਮ ਗਰਗ ਨੂੰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੇ ਰੂਪ ’ਚ ਅਤੇ ਪੰਜ ਸਲ ਲਈ ਮੁੜ ਨਿਯੁਕਤ ਕੀਤਾ ਹੈ।
ਚੀਨ ਅੱਗੇ ਝੁਕੀ ਐਲਨ ਮਸਕ ਦੀ ਕੰਪਨੀ Tesla, ਡਾਟਾ ਸਟੋਰ ਨੂੰ ਲੈ ਕੇ ਕੀਤਾ ਇਹ ਐਲਾਨ
NEXT STORY