ਬਿਜ਼ਨੈੱਸ ਡੈਸਕ - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕੀ ਨਿਰਮਾਤਾਵਾਂ ਨੂੰ ਭਾਰਤ ’ਚ ਆਪਣੀ ਮੌਜੂਦਗੀ ਵਧਾਉਣ ਅਤੇ ਮਜ਼ਬੂਤ ਸਪਲਾਈ ਚੇਨ ਬਣਾਉਣ ਲਈ ਉੱਨਤ ਨਿਰਮਾਣ ਖੇਤਰ ’ਚ ਸਹਿ-ਨਿਵੇਸ਼ ਦੇ ਮੌਕੇ ਲੱਭਣ ਦੀ ਅਪੀਲ ਕੀਤੀ। ਗੋਇਲ ਨੇ ਮੰਗਲਵਾਰ ਸ਼ਾਮ ਵਿਸਕਾਂਸਿਨ ਦੇ ਮਿਲਵਾਕੀ ’ਚ ਜੀ20 ਵਪਾਰ ਮੰਤਰੀ-ਪੱਧਰੀ ਬੈਠਕ ਤੋਂ ਇਲਾਵਾ ‘ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਜ਼’ (ਐੱਨ. ਏ. ਐੱਮ.) ਦੁਆਰਾ ਆਯੋਜਿਤ ਇਕ ਕਾਰੋਬਾਰੀ ਗੋਲਮੇਜ ਬੈਠਕ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਗੋਇਲ ਮੰਗਲਵਾਰ ਨੂੰ ਅਮਰੀਕਾ ਦੇ ਸ਼ਿਕਾਗੋ ਪਹੁੰਚੇ ਸਨ। ਮਿਲਵਾਕੀ, ਅਮਰੀਕਾ ਦਾ ਇਕ ਮੁੱਖ ਉਦਯੋਗਿਕ ਅਤੇ ਨਿਰਮਾਣ ਕੇਂਦਰ ਹੈ। ਇੱਥੇ ਖੁਰਾਕ ਅਤੇ ਬੇਵਰੇਜ, ਮਸ਼ੀਨਰੀ ਨਿਰਮਾਣ, ਊਰਜਾ ਅਤੇ ਜਲ ਤਕਨਾਲੋਜੀ ਵਰਗੇ ਖੇਤਰਾਂ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਹੈੱਡਕੁਆਰਟਰ ਹਨ। ਗੋਇਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ਐੱਨ. ਏ. ਐੱਮ. ਦੀ ਬੈਠਕ ’ਚ ਉਨ੍ਹਾਂ ਨੇ ਭਾਰਤ-ਅਮਰੀਕਾ ਆਰਥਿਕ ਸਬੰਧਾਂ ’ਚ ਮਜ਼ਬੂਤ ਰਫਤਾਰ ਨਾਲ ਭਾਰਤ ਦੇ ਵਧਦੇ ਉਦਯੋਗਿਕ ਆਧਾਰ ਅਤੇ ਕੁਸ਼ਲ ਕਾਰਜਬਲ ਨੂੰ ਰੇਖਾਂਕਿਤ ਕੀਤਾ।
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਮੰਤਰੀ ਨੇ ਕਿਹਾ,‘‘ਅਮਰੀਕੀ ਨਿਰਮਾਤਾਵਾਂ ਨੂੰ ਭਾਰਤ ’ਚ ਆਪਣੀ ਮੌਜੂਦਗੀ ਵਧਾਉਣ, ਭਾਰਤੀ ਐੱਮ. ਐੱਸ. ਐੱਮ. ਈ. ਦੇ ਨਾਲ ਭਾਈਵਾਲੀ ਕਰਨ ਅਤੇ ਮਜ਼ਬੂਤ ਸਪਲਾਈ ਚੇਨ ਬਣਾਉਣ ਲਈ ਉੱਨਤ ਨਿਰਮਾਣ ’ਚ ਸਹਿ-ਨਿਵੇਸ਼ ਦੇ ਮੌਕੇ ਲੱਭਣ ਲਈ ਸੱਦਾ ਦਿੱਤਾ। ਇਸ ਨਾਲ ਦੋਵਾਂ ਅਰਥਵਿਵਸਥਾਵਾਂ ਲਈ ਮੁੱਲ ਵਾਧਾ ਹੋਵੇਗਾ।’’ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਕਾਰੋਬਾਰੀ ਗੋਲਮੇਜ ਬੈਠਕ ਅਤੇ ਐੱਨ. ਏ. ਐੱਮ. ਦੁਆਰਾ ਆਯੋਜਿਤ ਸਵਾਗਤੀ ਸਮਾਰੋਹ ’ਚ ਜੀ20 ਵਪਾਰ ਮੰਤਰੀਆਂ ਨਾਲ ਹਿੱਸਾ ਲਿਆ। ਜੀ20 ਮੰਤਰੀ-ਪੱਧਰੀ ਬੈਠਕ ’ਚ ਵਪਾਰ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਹੋਵੇਗੀ।
ਇਹ ਵੀ ਪੜ੍ਹੋ : ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਇਹ ਵੀ ਪੜ੍ਹੋ : FDA ਨੇ Baby Food ਦੇ ਇਸ਼ਤਿਹਾਰਾਂ ਤੇ ਆਫ਼ਰਾਂ 'ਤੇ ਲਗਾਈ ਪਾਬੰਦੀ, ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਕਤੂਬਰ ਮਹੀਨੇ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ Gold-Silver
NEXT STORY