ਨਵੀਂ ਦਿੱਲੀ— ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸੰਸਦ ਦੇ ਬਜਟ ਇਜਲਾਸ ਤੋਂ ਇਕ ਦਿਨ ਪਹਿਲਾਂ ਅੱਜ ਸਦਨ 'ਚ ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਦੀ ਇਕ ਬੈਠਕ ਸੱਦੀ ਹੈ। ਬਜਟ ਇਜਲਾਸ 'ਚ ਤਿੰਨ ਤਲਾਕ ਬਿੱਲ ਸਮੇਤ ਵੱਖ-ਵੱਖ ਮੁੱਦਿਆਂ ਤੇ ਸਰਕਾਰ ਅਤੇ ਵਿਰੋਧੀ ਧਿਰਾਂ 'ਚ ਟਕਰਾਅ ਹੋਣ ਦਾ ਖਦਸ਼ਾ ਹੈ। ਸਰਕਾਰ ਨੇ ਵੀ ਅਜਿਹੀ ਬੈਠਕ ਬੁਲਾਈ ਹੈ ਜਿੱਥੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਮੁੱਦਿਆਂ 'ਤੇ ਆਪਣੀ ਗੱਲ ਰੱਖ ਸਕਦੇ ਹਨ, ਜੋ ਸਦਨ 'ਚ ਉਠਾਏ ਜਾ ਸਕਦੇ ਹਨ। ਇਸ ਇਜਲਾਸ ਦਾ ਪਹਿਲਾਂ ਪੜਾਅ 29 ਜਨਵਰੀ ਤੋਂ 9 ਫਰਵਰੀ ਤਕ ਚੱਲੇਗਾ। ਇਸ ਦੌਰਾਨ ਸਰਕਾਰ 29 ਜਨਵਰੀ ਨੂੰ ਆਰਥਿਕ ਸਰਵੇ ਪੇਸ਼ ਕਰੇਗੀ ਅਤੇ ਫਿਰ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ।
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਸੰਯੁਕਤ ਬੈਠਕ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਬਜਟ ਇਜਲਾਸ ਸ਼ੁਰੂ ਹੋਵੇਗਾ। ਸੂਤਰਾਂ ਮੁਤਾਬਕ ਸੰਸਦ 'ਚ ਆਪਣੇ ਪਹਿਲੇ ਅਜਿਹੇ ਭਾਸ਼ਣ 'ਚ ਕੋਵਿੰਦ ਲੋਕਾਂ ਖਾਸ ਕਰਕੇ ਪਿਛੜੇ ਅਤੇ ਕਮਜ਼ੋਰ ਤਬਕਿਆਂ ਦੇ ਵਿਕਾਸ ਅਤੇ ਸਸ਼ਕਤੀਕਰਨ 'ਤੇ ਸਰਕਾਰ ਵੱਲੋਂ ਬਲ ਦਿੱਤੇ ਜਾਣ ਨੂੰ ਦਰਸਾ ਸਕਦੇ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੀਤ ਰਾਜਗ ਸਰਕਾਰ ਵੱਲੋਂ ਇਹ ਆਖਰੀ ਪੂਰਣ ਬਜਟ ਪੇਸ਼ ਕੀਤੇ ਜਾਣ ਦੇ ਮੱਦੇਨਜ਼ਰ ਅਜਿਹੀਆਂ ਸੰਭਾਵਨਾਵਾਂ ਹਨ ਕਿ ਇਸ 'ਚ ਰਾਜਨੀਤਕ ਝਲਕ ਦਿਸੇਗੀ। ਨੌ ਫਰਵਰੀ ਦੇ ਬਾਅਦ ਫਿਰ ਪੰਜ ਮਾਰਚ ਨੂੰ ਸੰਸਦ ਦੇ ਬਜਟ ਇਜਲਾਸ ਦਾ ਦੂਜਾ ਸੈਸ਼ਨ ਸ਼ੁਰੂ ਹੋਵੇਗਾ ਜੋ ਛੇ ਅਪ੍ਰੈਲ ਤਕ ਚੱਲੇਗਾ। ਸੰਭਾਵਨਾ ਹੈ ਕਿ ਇਸ ਦੌਰਾਨ ਤਿੰਨ ਤਲਾਕ 'ਤੇ ਸੰਬੰਧਤ ਕਾਨੂੰਨ ਅਤੇ ਹੋਰ ਪਿਛੜੇ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਸੰਬੰਧਤ ਬਿੱਲ ਨੂੰ ਪਾਸ ਕਰਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਨ੍ਹਾਂ ਦੋਹਾਂ ਹੀ ਬਿੱਲਾਂ ਦਾ ਭਾਜਪਾ ਲਈ ਰਾਜਨੀਤਕ ਰੂਪ ਤੋਂ ਕਾਫੀ ਮਹੱਤਵ ਹੈ।
ਕਰੋੜਾਂ ਦੀ ਟੈਕਸ ਚੋਰੀ ਫੜਨ ਵਾਲੇ ਅਧਿਕਾਰੀ ਨੂੰ ਪੁਰਸਕਾਰ
NEXT STORY