ਨਵੀਂ ਦਿੱਲੀ— ਐਮਾਜ਼ੋਨ ਅਤੇ ਫਲਿਪਕਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਦੇ ਅਨੈਤਿਕ ਅਤੇ ਅਣ-ਉਚਿਤ ਕਾਰੋਬਾਰੀ ਤੌਰ-ਤਰੀਕਿਆਂ ਵਿਰੱਧ 700 ਸ਼ਹਿਰਾਂ ’ਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੈਟ ਦੇ ਐਲਾਨ ਉੱਤੇ ਵਪਾਰੀਆਂ ਨੇ ਰਾਸ਼ਟਰੀ ਵਿਰੋਧ ਦਿਨ ਮਨਾਇਆ ਅਤੇ ਵਪਾਰੀ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ।
ਇਸ ਧਰਨੇ-ਪ੍ਰਦਰਸ਼ਨ ’ਚ ਲੱਖਾਂ ਵਪਾਰੀ ਸ਼ਾਮਲ ਹੋਏ ਅਤੇ ਸਰਕਾਰ ਤੋਂ ਇਨ੍ਹਾਂ ਦੋਵਾਂ ਕੰਪਨੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਅਨੇਕ ਸਥਾਨਾਂ ਉੱਤੇ ਵਿਰੋਧ ਪ੍ਰਦਰਸ਼ਨ ’ਚ ਐਮਾਜ਼ੋਨ ਅਤੇ ਫਲਿਪਕਾਰਟ ਦੇ ਪੁਤਲੇ ਸਾੜੇ ਗਏ। ਐਮਾਜ਼ੋਨ-ਫਲਿਪਕਾਰਟ ਗੋ ਬੈਂਕ ਦੇ ਨਾਅਰਿਆਂ ਨਾਲ ਵਪਾਰੀਆਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ। ਧਰਨਿਆਂ ’ਚ ਟਰਾਂਸਪੋਰਟ, ਲਘੂ ਉਦਯੋਗ, ਕਿਸਾਨ, ਹਾਕਰਸ, ਖਪਤਕਾਰ ਆਦਿ ਹੋਰ ਵਰਗਾਂ ਦੇ ਲੋਕ ਵੀ ਸ਼ਾਮਲ ਹੋਏ।
ਐੱਫ. ਡੀ. ਆਈ. ਪਾਲਿਸੀ ਦਾ ਕਰੋ ਪਾਲਣ
ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਰਾਸ਼ਟਰੀ ਪ੍ਰਧਾਨ ਮੰਤਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਦੇਸ਼ ਦੇ ਵਪਾਰੀਆਂ ਨੂੰ ਐਮਾਜ਼ੋਨ ਅਤੇ ਫਲਿਪਕਾਰਟ ਦੇ ਭਾਰਤ ’ਚ ਵਪਾਰ ਕਰਨ ਉੱਤੇ ਕੋਈ ਇਤਰਾਜ਼ ਨਹੀਂ ਹੈ ਪਰ ਵਪਾਰੀਆਂ ਦੀ ਤਰ੍ਹਾਂ ਐਮਾਜ਼ੋਨ ਅਤੇ ਫਲਿਪਕਾਰਟ ਨੂੰ ਸਰਕਾਰ ਦੀ ਐੱਫ. ਡੀ. ਆਈ. ਪਾਲਿਸੀ ਅਤੇ ਹੋਰ ਕਾਨੂੰਨਾਂ ਦਾ ਪਾਲਣ ਕਰਨਾ ਹੋਵੇਗਾ, ਜਿਸ ਨਾਲ ਬਾਜ਼ਾਰ ’ਚ ਬਰਾਬਰ ਦਾ ਮੁਕਾਬਲਾ ਬਣਿਆ ਰਹੇ ।
ਘਰੇਲੂ ਵਪਾਰੀ ਬੁਰੀ ਤਰ੍ਹਾਂ ਹੋਏ ਤਬਾਹ
ਉਨ੍ਹਾਂ ਕਿਹਾ ਕਿ ਐਮਾਜ਼ੋਨ ਅਤੇ ਫਲਿਪਕਾਰਟ ਵਲੋਂ ਕੇਂਦਰੀ ਵਣਜ ਮੰਤਰੀ ਦੀ ਸਖ਼ਤ ਚਿਤਾਵਨੀ ਦੇ ਬਾਵਜੂਦ ਲਗਾਤਾਰ ਆਪਣੇ ਈ-ਕਾਮਰਸ ਪਾਰਟਲ ’ਤੇ ਲਾਗਤ ਤੋਂ ਵੀ ਘੱਟ ਮੁੱਲ ’ਤੇ ਮਾਲ ਵੇਚਿਆ ਜਾ ਰਿਹਾ ਹੈ ਅਤੇ ਵੱਖ-ਵੱਖ ਵਸਤਾਂ ’ਤੇ ਭਾਰੀ ਡਿਸਕਾਊਂਟ ਦਿੰਦੇ ਹੋਏ ਕੀਮਤਾਂ ਨੂੰ ਸਿੱਧਾ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਜੋ ਐੱਫ. ਡੀ. ਆਈ. ਨੀਤੀ ’ਚ ਸਪੱਸ਼ਟ ਰੂਪ ਨਾਲ ਬੈਨ ਹੈ। ਇਸ ਨਾਲ ਦੇਸ਼ ਭਰ ਦਾ ਘਰੇਲੂ ਵਪਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਦੇਸ਼ ਭਰ ਦੇ ਵਪਾਰੀਆਂ ’ਚ ਬੇਹੱਦ ਰੋਸ ਅਤੇ ਗੁੱਸਾ ਹੈ, ਜਿਸ ਨਾਲ ਵਪਾਰੀਆਂ ਨੂੰ ਮਜਬੂਰਨ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ।
ਐਮਾਜ਼ੋਨ ਅਤੇ ਫਲਿਪਕਾਰਟ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ
ਕੈਟ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੰਪਨੀਆਂ ਦੇ ਅਨੈਤਿਕ ਵਪਾਰਕ ਸੁਭਾਅ ਅਤੇ ਐੱਫ. ਡੀ. ਆਈ. ਪਾਲਿਸੀ ਦੇ ਖੁੱਲ੍ਹੀ ਉਲੰਘਣਾ ਨੂੰ ਵੇਖਦੇ ਹੋਏ ਐਮਾਜ਼ੋਨ ਅਤੇ ਫਲਿਪਕਾਰਟ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਦੇ ਪਾਰਟਲ ਤਦ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਜਾਣ ਜਦੋਂ ਤੱਕ ਇਹ ਕੰਪਨੀਆਂ ਆਪਣੇ ਪੋਰਟਲ ਨੂੰ ਪੂਰੀ ਤਰ੍ਹਾਂ ਨਾਲ ਐੱਫ. ਡੀ. ਆਈ. ਦੀ ਨੀਤੀ ਦੇ ਸਾਰੇ ਨਿਯਮਾਂ ਅਤੇ ਹੋਰ ਕਾਨੂੰਨਾਂ ਦੇ ਮੁਤਾਬਕ ਨਹੀਂ ਬਣਾ ਲੈਂਦੀਆਂ।
ਵਪਾਰਕ ਮਾਡਲ ਦੀ ਹੋਵੇ ਜਾਂਚ
ਕੈਟ ਨੇ ਸਰਕਾਰ ਵਲੋਂ ਇਹ ਵੀ ਮੰਗ ਕੀਤੀ ਹੈ ਕਿ ਇਨ੍ਹਾਂ ਕੰਪਨੀਆਂ ਦੇ ਵਪਾਰਕ ਮੰਡਲ, ਖਾਤਿਆਂ ਅਤੇ ਕਿੰਨਾ ਵਿਦੇਸ਼ੀ ਨਿਵੇਸ਼ ਆਇਆ ਅਤੇ ਕਿੱਥੇ-ਕਿੱਥੇ ਉਹ ਪੈਸਾ ਖਰਚ ਹੋਇਆ, ਉਸ ਦੀ ਜਾਂਚ ਵੀ ਕਰਵਾਈ ਜਾਵੇ । ਕੈਟ ਨੇ ਇਹ ਵੀ ਮੰਗ ਕੀਤੀ ਹੈ ਕਿ ਜਾਂਚ ਦੇ ਦਾਇਰੇ ’ਚ ਇਹ ਵੀ ਪਤਾ ਕੀਤਾ ਜਾਵੇ ਕਿ ਉਹ ਅਜਿਹਾ ਕਿਹੜਾ ਬਿਜ਼ਨੈੱਸ ਮਾਡਲ ਹੈ ਜਿਸ ’ਚ ਪ੍ਰਤੀ ਸਾਲ ਹਜ਼ਾਰਾਂ ਕਰੋਡ਼ ਦਾ ਘਾਟਾ ਹੋਣ ਤੋਂ ਬਾਅਦ ਵੀ ਇਨ੍ਹਾਂ ਕੰਪਨੀਆਂ ਦਾ ਵਪਾਰ ਕੇਵਲ ਚੱਲ ਹੀ ਨਹੀਂ ਰਿਹਾ ਹੈ ਸਗੋਂ ਹਰ ਸਾਲ ਅਨੇਕ ਪ੍ਰਕਾਰ ਦੀ ਸੇਲ ਲਾ ਕੇ ਭਾਰੀ ਡਿਸਕਾਊਂਟ ਵੀ ਦਿੱਤੇ ਜਾ ਰਹੇ ਹਨ।
ਸੇਬੀ ਨੇ ਸੂਚੀਬੱਧ ਕੰਪਨੀਆਂ ਦੇ ਕਰਜ਼ ਭੁਗਤਾਨ ’ਚ ਅਸਫਲ ਰਹਿਣ ਸਬੰਧੀ ਖੁਲਾਸਾ ਨਿਯਮਾਂ ਨੂੰ ਕੀਤਾ ਸਖ਼ਤ
NEXT STORY