ਮੁੰਬਈ-ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਕਿਹਾ ਹੈ ਕਿ ਛੋਟੇ ਅਤੇ ਮੱਧਵਰਗੀ ਉਦਯੋਗਾਂ ਨੂੰ ਕਰਜ਼ੇ ’ਚ ਆਸਾਨੀ ਲਈ ਪੂਰੇ ਖੇਤਰ ਲਈ ਨਿਯਮਾਂ ਵਿਚ ਵਾਰ-ਵਾਰ ਰਿਆਇਤ ਦੇਣ ਦੀ ਬਜਾਏ ਇਕਾਈਆਂ ਦੀ ਨਿੱਜੀ ਵਿੱਤੀ ਸਾਖ ਦੇ ਆਧਾਰ ’ਤੇ ਉਨ੍ਹਾਂ ਨੂੰ ਸਹਾਇਤਾ ਦੇਣ ਦੇ ਬਿਹਤਰ ਉਪਰਾਲੇ ਕਰਨਾ ਚਾਹੁੰਦਾ ਹੈ। ਇਸ ਦੇ ਲਈ ਇਕਾਈਆਂ ਦੀ ਵਿੱਤੀ ਸਾਖ ਦੀ ਜਨਤਕ ਰਜਿਸਟ੍ਰੇਸ਼ਨ ਦਾ ਵਿਚਾਰ ਹੈ। ਅਚਾਰਿਆ ਦਾ ਇਹ ਬਿਆਨ ਆਰ. ਬੀ. ਆਈ. ਦੇ ਨਿਰਦੇਸ਼ਕ ਮੰਡਲ ਦੀ ਅਜਿਹੀ ‘ਸਲਾਹ’ ਤੋਂ ਬਾਅਦ ਆਇਆ ਹੈ ਕਿ ਮੌਜੂਦਾ ਮਾਹੌਲ ਵਿਚ 25 ਕਰੋੜ ਰੁਪਏ ਤੋਂ ਹੇਠਾਂ ਦੇ ਕਰਜ਼ੇ ਵਾਲੀਆਂ ਸੂਖਮ, ਛੋਟੀਆਂ ਅਤੇ ਮੱਧਵਰਗੀ ਇਕਾਈਆਂ ਦੇ ਸੰਕਟਗ੍ਰਸਤ ਕਰਜ਼ਾ ਖਾਤਿਆਂ ਦੇ ਮੁੜਗਠਨ ਦੀ ਯੋਜਨਾ ਲਿਆਂਦੀ ਜਾਵੇ। ਆਈ. ਆਈ. ਟੀ. ਬੰਬੇ ਦੇ ਸਾਲਾਨਾ ਟੈੱਕਫਾਸਟ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਰ. ਬੀ. ਆਈ. ਵਿਚ ਅਸੀਂ ਸੂਖਮ ਉਦਯੋਗਾਂ ਦੇ ਕਰਜ਼ੇ ਦੀ ਸਮੱਸਿਆ ਦਾ ਬੁਨਿਆਦੀ ਹੱਲ ਕੱਢਣ ਨੂੰ ਕਾਹਲੇ ਹਾਂ, ਬਾਸ਼ਰਤੇ ਇਸ ਗੱਲ ਦੇ ਕਿ ਜਦੋਂ ਅਜਿਹੀਆਂ ਇਕਾਈਆਂ ਕਰਜ਼ਾ ਸਮੇਂ ਨਾਲ ਨਾ ਚੁਕਾ ਸਕਣ ਤਾਂ ਉਨ੍ਹਾਂ ਨੂੰ 6 ਜਾਂ 9 ਮਹੀਨਿਆਂ ਦਾ ਸਮਾਂ ਦੇ ਦਿੱਤੇ ਜਾਵੇ।
ਨੋਟਬੰਦੀ ਅਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਤੋਂ ਪ੍ਰਭਾਵਿਤ ਛੋਟੇ ਕਾਰੋਬਾਰੀਆਂ ’ਤੇ ਇਸ ਸਮੇਂ ਦਬਾਅ ਨੂੰ ਵੇਖਦਿਆਂ ਸਰਕਾਰ ਚਾਹੁੰਦੀ ਹੈ ਕਿ ਇਸ ਐੱਮ. ਐੱਸ. ਐੱਮ. ਈ. ਖੇਤਰ ਨੂੰ ਕਰਜ਼ਾ ਚੁਕਾਉਣ ਵਿਚ ਆ ਰਹੀਆਂ ਦਿੱਕਤਾਂ ਨੂੰ ਵੇਖਦਿਆਂ ਕੁਝ ਮੋਹਲਤ ਦਿੱਤੀ ਜਾਵੇ। ਸਰਕਾਰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਕਮਜ਼ੋਰ ਬੈਂਕਾਂ ’ਤੇ ਤੁਰੰਤ ਸੁਧਾਰਾਤਮਕ ਕਾਰਵਾਈ (ਪੀ. ਸੀ. ਏ.) ਨਿਯਮਾਂ ਤਹਿਤ ਕਰਜ਼ੇ ਦੀ ਪਾਬੰਦੀ ਵਿਚ ਵੀ ਢਿੱਲ ਦੇਣ ਦੀ ਵਕਾਲਤ ਕਰ ਰਹੀ ਹੈ। ਰਿਜ਼ਰਵ ਬੈਂਕ ਨੇ ਜਨਤਕ ਖੇਤਰ ਦੇ 21 ਬੈਂਕਾਂ ’ਚੋਂ 11 ’ਤੇ ਪੀ. ਸੀ. ਏ. ਦੇ ਤਹਿਤ ਪਾਬੰਦੀ ਲਾਈ ਹੋਈ ਹੈ ਕਿਉਂਕਿ ਇਨ੍ਹਾਂ ਦੇ ਰੁਕੇ ਕੰਮਾਂ ਦਾ ਅਨੁਪਾਤ ਉੱਚਾ ਹੈ। ਪੀ. ਸੀ. ਏ. ਵਿਚ ਢਿੱਲ ਨਾਲ ਬੈਂਕ ਜ਼ਿਆਦਾ ਕਰਜ਼ਾ ਦੇ ਸਕਣਗੇ।
‘ਜਨਤਕ ਕਰਜ਼ੇ ਨੂੰ ਘੱਟ ਕਰਨ ਦੀ ਜ਼ਰੂਰਤ’
ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਸ਼ਨੀਵਾਰ ਨੂੰ ਕਿਹਾ ਕਿ ਜਨਤਕ ਕਰਜ਼ਾ ਪਹਿਲਾਂ ਨਾਲੋਂ ਉੱਚਾ ਬਣਿਆ ਹੋਇਆ ਹੈ ਅਤੇ ਅਗਲੇ 4-5 ਸਾਲਾਂ ’ਚ ਇਸ ਨੂੰ ਘੱਟ ਕਰਨ ਦੀ ਲੋੜ ਹੈ। ਵਿੱਤੀ ਘਾਟਾ ਜੀ. ਡੀ. ਪੀ. ਦੇ 3 ਫ਼ੀਸਦੀ ਦੇ ਅਨੁਕੂਲ ਪੱਧਰ ਵੱਲ ਵਧਣ ਅਤੇ ਮਹਿੰਗਾਈ ਨਰਮ ਰਹਿਣ ਨੂੰ ਦਰਸਾਉਂਦਿਆਂ ਗਰਗ ਨੇ ਇਹ ਵੀ ਕਿਹਾ ਕਿ ਵਿਸ਼ਾਲ ਆਰਥਿਕ ਮਾਪਦੰਡਾਂ ’ਤੇ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ ਤੇ ਇਸ ਮਾਮਲੇ ’ਚ ਭਾਰਤ ਦੁਨੀਆ ਵਿਚ ਸਭ ਤੋਂ ਚੰਗੀਆਂ ਅਰਥਵਿਵਸਥਾਵਾਂ ਵਿਚ ਹੈ। ਉਦਯੋਗ ਮੰਡਲ ਫਿੱਕੀ ਦੀ ਸਾਲਾਨਾ ਆਮ ਬੈਠਕ ਨੂੰ ਸੰਬੋਧਨ ਕਰਦਿਆਂ ਗਰਗ ਨੇ ਕਿਹਾ ਕਿ ਜ਼ਿਆਦਾਤਰ ਕ੍ਰੈਡਿਟ ਰੇਟਿੰਗ ਏਜੰਸੀਆਂ ਕਰਜ਼ਾ-ਜੀ. ਡੀ. ਪੀ. ਅਨੁਪਾਤ ਨੂੰ ਜ਼ਿਆਦਾ ਮਹੱਤਵ ਦਿੰਦੀਆਂ ਹਨ। ਫਿਲਹਾਲ ਅਸੀਂ ਵਿੱਤੀ ਘਾਟੇ ’ਤੇ ਧਿਆਨ ਦੇ ਰਹੇ ਹਾਂ ਪਰ ਆਉਣ ਵਾਲੇ ਸਮੇਂ ਵਿਚ ਇਹ ਖੇਤਰ ਹਨ, ਜਿੱਥੇ ਸਾਨੂੰ ਧਿਆਨ ਦੇਣਾ ਪਵੇਗਾ।
ਬੀ. ਓ. ਬੀ., ਦੇਨਾ ਬੈਂਕ ਅਤੇ ਵਿਜਯ ਬੈਂਕ ਦਾ ਰਲੇਵਾਂ ਬੇਲੋੜਾ : AIBEA
NEXT STORY