ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ (ਪੀ. ਐੱਸ. ਬੀ.) ਨੇ ਸ਼ਨੀਵਾਰ ਲੋਨ ਦਰਾਂ 'ਚ 0.20 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ ਤੇ ਇਹ ਨਾਲ ਹੀ ਲਾਗੂ ਵੀ ਹੋ ਗਈ ਹੈ।
ਹੁਣ ਗਾਹਕਾਂ ਨੂੰ ਨਵਾਂ ਲੋਨ ਲੈਣਾ ਸਸਤਾ ਪਵੇਗਾ ਤੇ ਨਾਲ ਹੀ ਜਿਨ੍ਹਾਂ ਦੀ ਫਲੋਟਿੰਗ ਦਰਾਂ 'ਤੇ ਕਿਸ਼ਤ ਚੱਲ ਰਹੀ ਹੈ ਉਨ੍ਹਾਂ ਦੀ ਈ. ਐੱਮ. ਵੀ. ਘੱਟ ਹੋਵੇਗੀ। ਪਬਲਿਕ ਸੈਕਟਰ ਦੇ ਪੰਜਾਬ ਐਂਡ ਸਿੰਧ ਬੈਂਕ ਨੇ ਇਕ ਸਾਲ ਵਾਲਾ ਐੱਮ. ਸੀ. ਐੱਲ. ਆਰ. 8.70 ਫੀਸਦੀ ਤੋਂ ਘਟਾ ਕੇ 8.50 ਫੀਸਦੀ ਕਰ ਦਿੱਤਾ ਹੈ। ਜ਼ਿਆਦਾਤਰ ਕਰਜ਼ ਜਿਵੇਂ ਪਰਸਨਲ, ਆਟੋ ਤੇ ਹੋਮ ਲੋਨ ਦੀ ਦਰ ਇਕ ਸਾਲਾ ਐੱਮ. ਸੀ. ਐੱਲ. ਆਰ. ਦੇ ਆਧਾਰ 'ਤੇ ਨਿਰਧਾਰਤ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ 'ਚ 0.35 ਫੀਸਦੀ ਕਟੌਤੀ ਕੀਤੇ ਜਾਣ ਦੇ ਦੋ ਘੰਟੇ ਤੋਂ ਵੀ ਘੱਟ ਸਮੇਂ 'ਚ ਲੋਨ ਦਰਾਂ 'ਚ 0.15 ਫੀਸਦੀ ਤਕ ਦੀ ਕਮੀ ਕੀਤੀ ਸੀ। ਭਾਰਤੀ ਸਟੇਟ ਬੈਂਕ ਦਾ ਨਵਾਂ ਕਰਜ਼ਾ 10 ਅਗਸਤ 2019 ਤੋਂ ਸਸਤਾ ਹੋ ਚੁੱਕਾ ਹੈ।
ਵੀਰਵਾਰ ਨੂੰ ਓਰਐਂਟਲ ਬੈਂਕ ਆਫ ਕਾਮਰਸ ਅਤੇ ਆਈ. ਡੀ. ਬੀ. ਆਈ. ਬੈਂਕ ਵੀ ਕਰਜ਼ ਦਰਾਂ 'ਚ 0.05 ਫੀਸਦੀ ਤੋਂ ਲੈ ਕੇ 0.15 ਫੀਸਦੀ ਤਕ ਦੀ ਕਟੌਤੀ ਕਰ ਚੁੱਕੇ ਹਨ। ਪਿਛਲੇ ਮਹੀਨੇ ਰਿਜ਼ਰਵ ਬੈਂਕ ਨੇ ਰੇਪੋ ਦਰ 'ਚ 0.35 ਫੀਸਦੀ ਦੀ ਕਟੌਤੀ ਕੀਤੀ ਸੀ, ਜੋ ਘੱਟ ਕੇ 5.40 ਫੀਸਦੀ ਹੋ ਗਈ ਹੈ। ਇਹ ਉਹ ਦਰ ਹੈ ਜਿਸ 'ਤੇ ਬੈਂਕ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਕੋਲੋਂ ਉਧਾਰ ਲੈਂਦੇ ਹਨ। ਇਸ 'ਚ ਕਮੀ ਹੋਣ ਨਾਲ ਬੈਂਕ ਗਾਹਕਾਂ ਨੂੰ ਫਾਇਦਾ ਦਿੰਦੇ ਹਨ। ਉੱਥੇ ਹੀ, ਹੁਣ ਕਈ ਸਰਕਾਰੀ ਬੈਂਕ ਛੋਟੇ ਕਰਜ਼ਿਆਂ ਨੂੰ ਆਰ. ਬੀ. ਆਈ. ਦੀ ਰੇਪੋ ਦਰ ਨਾਲ ਜੋੜਨ ਦਾ ਵਿਚਾਰ ਕਰ ਰਹੇ ਹਨ।
RBI ਮਾਰਚ ਤੱਕ ਰੈਪੋ ਰੇਟ 'ਚ 0.40 ਫੀਸਦੀ ਕਰ ਸਕਦਾ ਹੈ ਹੋਰ ਕਟੌਤੀ
NEXT STORY