ਨਵੀਂ ਦਿੱਲੀ— GiveItUp ਮੁਹਿੰਮ ਤਹਿਤ LPG 'ਤੇ ਸਬਸਿਡੀ ਛਡਾਉਣ ਦੀ ਤਰ੍ਹਾਂ ਹੁਣ ਜਲਦ ਹੀ ਸਰਕਾਰ ਰੇਲਵੇ ਮੁਸਾਫਰਾਂ ਨੂੰ ਵੀ ਟਿਕਟਾਂ 'ਤੇ ਸਬਸਿਡੀ ਛੱਡਣ ਲਈ ਉਤਸ਼ਾਹਤ ਕਰਨ ਦੀ ਵੱਡੀ ਮੁਹਿੰਮ ਚਲਾਉਣ ਜਾ ਰਹੀ ਹੈ। ਸਰਕਾਰ ਲੋਕਾਂ ਨੂੰ ਉਤਸ਼ਾਹਤ ਕਰੇਗੀ ਕਿ ਉਹ ਆਪਣੀ ਮਰਜ਼ੀ ਨਾਲ ਰੇਲ ਕਿਰਾਏ 'ਤੇ ਮਿਲਣ ਵਾਲੀ ਸਬਸਿਡੀ ਛੱਡ ਕੇ ਪੂਰੇ ਕਿਰਾਏ 'ਤੇ ਟਿਕਟ ਖਰੀਦਣ। ਇਸ ਲਈ ਰੇਲਵੇ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ।
ਸਰਕਾਰ ਦਾ ਮਕਸਦ ਹੈ ਕਿ ਰੇਲ ਕਿਰਾਏ ਵਧਾਉਣ ਦੀ ਬਜਾਏ ਜੇਕਰ ਲੋਕ ਸਬਸਿਡੀ ਖੁਦ ਹੀ ਛੱਡ ਦੇਣ ਤਾਂ ਰੇਲਵੇ ਦੀ ਹਾਲਤ 'ਚ ਸੁਧਾਰ ਹੋ ਸਕਦਾ ਹੈ। ਇਸ ਮੁਹਿੰਮ ਤਹਿਤ ਟਿਕਟ ਖਰੀਦਦੇ ਜਾਂ ਬੁੱਕ ਕਰਦੇ ਸਮੇਂ ਯਾਤਰੀਆਂ ਨੂੰ ਸਬਸਿਡੀ ਲੈਣ ਜਾਂ ਨਾ ਲੈਣ ਦਾ ਬਦਲ ਦਿੱਤਾ ਜਾਵੇਗਾ। ਇਹ ਮੁਹਿੰਮ ਰਸੋਈ ਗੈਸ 'ਤੇ ਸਬਸਿਡੀ ਛੱਡਣ ਲਈ ਚਲਾਈ ਗਈ GiveItUp ਮੁਹਿੰਮ ਦੀ ਤਰ੍ਹਾਂ ਹੋਵੇਗੀ, ਯਾਨੀ ਤੁਸੀਂ ਮਰਜ਼ੀ ਨਾਲ ਸਬਸਿਡੀ ਛੱਡ ਸਕਦੇ ਹੋ।
GiveItUp ਤਹਿਤ ਨਰਿੰਦਰ ਮੋਦੀ ਸਰਕਾਰ ਨੇ ਲੋਕਾਂ ਨੂੰ ਗੈਸ ਸਿਲੰਡਰ 'ਤੇ ਮਿਲਣ ਵਾਲੀ ਸਬਸਿਡੀ ਛੱਡਣ ਦੀ ਮੁਹਿੰਮ ਚਲਾਈ ਸੀ, ਜਿਸ ਦਾ ਸਰਕਾਰ ਨੂੰ ਵੱਡੇ ਪੱਧਰ 'ਤੇ ਫਾਇਦਾ ਮਿਲ ਰਿਹਾ ਹੈ। ਸਰਕਾਰ ਦਾ ਮਕਸਦ ਹੈ ਕਿ ਸਬਸਿਡੀ ਦਾ ਵੱਧ ਤੋਂ ਵੱਧ ਫਾਇਦਾ ਗਰੀਬਾਂ ਨੂੰ ਮਿਲੇ ਤੇ ਜੋ ਆਰਥਿਕ ਪੱਖੋਂ ਮਜਬੂਤ ਹਨ ਉਹ ਇੱਛਾ ਮੁਤਾਬਕ ਇਸ ਨੂੰ ਛੱਡ ਦੇਣ। ਇਸ ਦਾ ਕਾਰਨ ਹੈ ਕਿ ਰੇਲਵੇ ਨੂੰ ਪੈਸੈਂਜਰ ਟਰਾਂਸਪੋਰਟ ਕਾਰੋਬਾਰ ਦੀ ਲਾਗਤ ਦਾ ਸਿਰਫ 53 ਫੀਸਦੀ ਹਿੱਸਾ ਹੀ ਯਾਤਰੀ ਸੇਵਾਵਾਂ ਤੋਂ ਪ੍ਰਾਪਤ ਹੁੰਦਾ ਹੈ। ਸਿਰਫ ਏ. ਸੀ. ਕਲਾਸ ਤੋਂ ਹੀ ਉਸ ਨੂੰ ਮਾਮੂਲੀ ਫਾਇਦਾ ਹੁੰਦਾ ਹੈ, ਜਦੋਂ ਕਿ ਹੋਰ ਕਲਾਸਾਂ 'ਚ ਉਸ ਨੂੰ ਨੁਕਸਾਨ ਸਹਿਣਾ ਪੈਂਦਾ ਹੈ।
J&K ਬੈਂਕ ਦੇ ਚੇਅਰਮੈਨ ਦੀਆਂ ਜਾਇਦਾਦਾਂ ’ਤੇ ACB ਵਲੋਂ ਛਾਪੇ, ਕਈ ਦਸਤਾਵੇਜ਼ ਜ਼ਬਤ
NEXT STORY