ਨਵੀਂ ਦਿੱਲੀ (ਇੰਟ.)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਰਥਵਿਵਸਥਾ ’ਚ ਚੁਣੌਤੀ ਬਰਕਰਾਰ ਹੈ, ਇਸ ਲਈ ਆਰਥਿਕ ਹਾਲਾਤ ਬੈਂਕਾਂ ਲਈ ਚੁਣੌਤੀਆਂ ਖੜ੍ਹੀਆਂ ਕਰ ਸਕਦੇ ਹਨ। ਬੈਂਕਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਦਾਸ ਨੇ ਇਹ ਵੀ ਕਿਹਾ ਕਿ ਭਾਰਤੀ ਬੈਂਕਿੰਗ ਸੈਕਟਰ ’ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕਿੰਗ ਸੈਕਟਰ ਦੀ ਹਾਲਤ ਮਜ਼ਬੂਤ ਹੋ ਰਹੀ ਹੈ। ਬੈਠਕ ਦੌਰਾਨ ਸਟਰੈੱਸਡ ਏਸੈੱਟਸ ਨੂੰ ਲੈ ਕੇ ਚਰਚਾ ਹੋਈ। ਮਾਮਲਿਆਂ ਦਾ ਨਿਪਟਾਰਾ ਕਰਨ ਲਈ ਦਾਸ ਨੇ ਬੈਂਕਾਂ ਨੂੰ ਆਪਸ ’ਚ ਬਿਹਤਰ ਤਾਲਮੇਲ ਸਥਾਪਤ ਕਰਨ ਲਈ ਕਿਹਾ।
ਆਰ. ਬੀ. ਆਈ. ਨੇ ਘਟਾਇਆ ਸੀ ਜੀ. ਡੀ. ਪੀ. ਅੰਦਾਜ਼ਾ
ਇਸ ਤੋਂ ਪਹਿਲਾਂ 5 ਦਸੰਬਰ 2019 ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਅੰਦਾਜ਼ਾ ਘਟਾਇਆ ਸੀ। ਕੇਂਦਰੀ ਬੈਂਕ ਅਨੁਸਾਰ ਸਾਲ 2019-20 ਦੌਰਾਨ ਜੀ. ਡੀ. ਪੀ. ’ਚ ਹੋਰ ਗਿਰਾਵਟ ਆਵੇਗੀ ਅਤੇ ਇਹ 6.1 ਤੋਂ ਡਿੱਗ ਕੇ 5 ਫ਼ੀਸਦੀ ’ਤੇ ਆ ਸਕਦੀ ਹੈ। ਇਸ ਨਾਲ ਅਰਥਵਿਵਸਥਾ ਨੂੰ ਝਟਕਾ ਲੱਗਾ ਹੈ।
4.5 ਫ਼ੀਸਦੀ ’ਤੇ ਭਾਰਤ ਦੀ ਜੀ. ਡੀ. ਪੀ.
ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅੰਕੜਿਆਂ ਤੋਂ ਅਰਥਵਿਵਸਥਾ ’ਚ ਸੁਸਤੀ ਡੂੰਘੀ ਹੋਣ ਦੇ ਸੰਕੇਤ ਮਿਲੇ ਹਨ। ਜੁਲਾਈ-ਸਤੰਬਰ 2019 ਦੀ ਤਿਮਾਹੀ ਦੌਰਾਨ ਭਾਰਤ ਦੀ ਆਰਥਿਕ ਵਿਕਾਸ ਦਰ ਘਟ ਕੇ ਸਿਰਫ਼ 4.5 ਫ਼ੀਸਦੀ ਰਹਿ ਗਈ, ਜੋ ਲਗਭਗ ਸਾਢੇ 6 ਸਾਲ ਦਾ ਨੀਵਾਂ ਪੱਧਰ ਹੈ। ਇਹ ਲਗਾਤਾਰ ਛੇਵੀਂ ਤਿਮਾਹੀ ਹੈ, ਜਦੋਂ ਜੀ. ਡੀ. ਪੀ. ’ਚ ਸੁਸਤੀ ਦਰਜ ਕੀਤੀ ਗਈ ਹੈ।
ਸਸਤੇ ਮਕਾਨ ਅਤੇ ਕਮਰਸ਼ੀਅਲ ਆਫਿਸ ਰੀਅਲ ਅਸਟੇਟ ’ਤੇ ਭਰੋਸਾ ਵਿਖਾ ਰਹੇ ਹਨ ਨਿਵੇਸ਼ਕ
NEXT STORY