ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ। ਸਮਝਿਆ ਜਾਂਦਾ ਹੈ ਕਿ ਇਸ ਮੁਲਾਕਾਤ ਦੌਰਾਨ ਦੋਵਾਂ 'ਚ ਮੌਜੂਦਾ ਆਰਥਿਕ ਹਾਲਾਤ 'ਤੇ ਚਰਚਾ ਹੋਈ। ਦੋਵਾਂ 'ਚ ਇਹ ਬੈਠਕ 2019-20 ਦੀ ਪਹਿਲੀ ਦੋਮਾਹੀ ਕਰੰਸੀ ਸਮੀਖਿਆ ਤੋਂ ਪਹਿਲਾਂ ਹੋਈ ਹੈ। 6 ਮੈਂਬਰੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਅਗਲੇ ਵਿੱਤ ਸਾਲ ਦੀ ਪਹਿਲੀ ਕਰੰਸੀ ਸਮੀਖਿਆ ਬੈਠਕ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਨੀਤੀ ਦਾ ਐਲਾਨ 4 ਅਪ੍ਰੈਲ ਨੂੰ ਕੀਤਾ ਜਾਵੇਗਾ।
ਦਾਸ ਨੇ ਕਿਹਾ,''ਇਹ ਸ਼ਿਸ਼ਟਾਚਾਰ ਭੇਟ ਸੀ। ਕਰੰਸੀ ਨੀਤੀ ਤੋਂ ਪਹਿਲਾਂ ਗਵਰਨਰ ਦੀ ਵਿੱਤ ਮੰਤਰੀ ਨਾਲ ਮੁਲਾਕਾਤ ਦੀ ਪ੍ਰੰਪਰਾ ਹੈ। ਇਸ ਤਹਿਤ ਇਹ ਮੁਲਾਕਾਤ ਹੋਈ।'' ਕੇਂਦਰੀ ਬੈਂਕ ਦੀ ਅਗਲੇ ਵਿੱਤ ਸਾਲ ਦੀ ਪਹਿਲੀ ਕਰੰਸੀ ਸਮੀਖਿਆ ਬੈਠਕ ਇਸ ਨਜ਼ਰ ਨਾਲ ਮਹੱਤਵਪੂਰਣ ਹੈ ਕਿ ਇਸ ਦਾ ਐਲਾਨ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ 11 ਅਪ੍ਰੈਲ ਨੂੰ ਹੋਣ ਵਾਲੇ ਮਤਦਾਨ ਤੋਂ ਇਕ ਹਫਤੇ ਪਹਿਲਾਂ ਹੋਵੇਗਾ। ਰਿਜ਼ਰਵ ਬੈਂਕ ਨੇ ਫਰਵਰੀ ਦੀ ਕਰੰਸੀ ਸਮੀਖਿਆ ਬੈਠਕ 'ਚ ਕਰੀਬ ਡੇਢ ਸਾਲ ਦੇ ਫਰਕ ਤੋਂ ਬਾਅਦ ਵਿਆਜ ਦਰਾਂ 'ਚ ਕਟੌਤੀ ਕੀਤੀ। ਫਰਵਰੀ 'ਚ ਰਿਜ਼ਰਵ ਬੈਂਕ ਨੇ ਰੇਪੋ ਦਰ ਨੂੰ ਚੌਥਾਈ ਫੀਸਦੀ ਘਟਾ ਕੇ 6.25 ਫੀਸਦੀ ਕਰ ਦਿੱਤੀ ਸੀ। ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ 'ਚ ਕਟੌਤੀ ਤੋਂ ਬਾਅਦ ਕਈ ਬੈਂਕਾਂ ਨੇ ਆਪਣੇ ਕਰਜ਼ੇ ਨੂੰ 0.10 ਫੀਸਦੀ ਤੱਕ ਸਸਤਾ ਕੀਤਾ ਹੈ।
1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਨਿਯਮ, ਬਦਲ ਜਾਵੇਗੀ ਤੁਹਾਡੀ ਜ਼ਿੰਦਗੀ
NEXT STORY