ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਏ. ਟੀ. ਐੱਮ. ਵਰਤੋਂ ਕਰਨ ਵਾਲੇ ਗਾਹਕਾਂ ਨੂੰ ਰਾਹਤ ਦਿੱਤੀ ਹੈ। ਏ. ਟੀ. ਐੱਮ. ਟ੍ਰਾਂਜ਼ੈਕਸ਼ਨ ’ਚ ਫੇਲ ਟ੍ਰਾਂਜ਼ੈਕਸ਼ਨ ਵਰਗੀ ਪ੍ਰੇਸ਼ਾਨੀ ਦਾ ਸਾਹਮਣਾ ਗਾਹਕਾਂ ਨੂੰ ਅਕਸਰ ਕਰਨਾ ਪੈਂਦਾ ਹੈ। ਬੈਂਕ ਅਜਿਹੀ ਫੇਲ ਟ੍ਰਾਂਜ਼ੈਕਸ਼ਨ ਦੀ ਗਿਣਤੀ ਕਰਦੇ ਹਨ, ਜਿਸ ਕਾਰਣ ਗਾਹਕਾਂ ਦੀਆਂ ਫ੍ਰੀ ਟ੍ਰਾਂਜ਼ੈਕਸ਼ਨ ਘੱਟ ਹੋ ਜਾਂਦੀਆਂ ਹਨ। ਹੁਣ ਏ. ਟੀ. ਐੱਮ. ਵਰਤੋਂ ਕਰਨ ਦੇ ਨਿਯਮਾਂ ਨੂੰ ਲੈ ਕੇ ਆਰ. ਬੀ. ਆਈ. ਨੇ ਨਿਯਮ ਜਾਰੀ ਕੀਤੇ ਹਨ, ਜਿਸ ਨਾਲ ਗਾਹਕਾਂ ਨੂੰ ਫਾਇਦਾ ਹੋਵੇਗਾ।
ਬੈਂਕ ਕੁੱਝ ਹੀ ਗਿਣਤੀ ’ਚ ਏ. ਟੀ. ਐੱਮ. ਦੀਆਂ ਫ੍ਰੀ ਟ੍ਰਾਂਜ਼ੈਕਸ਼ਨ ਹਰ ਮਹੀਨੇ ਆਪਣੇ ਗਾਹਕਾਂ ਨੂੰ ਦਿੰਦੇ ਹਨ। ਫ੍ਰੀ ਟ੍ਰਾਂਜ਼ੈਕਸ਼ਨ ਤੋਂ ਬਾਅਦ ਉਹ ਗਾਹਕਾਂ ਤੋਂ ਚਾਰਜ ਲੈਂਦੇ ਹਨ। ਗਾਹਕਾਂ ਨੂੰ ਫਾਇਦਾ ਪਹੁੰਚਾਉਣ ਲਈ ਆਰ. ਬੀ. ਆਈ. ਨੇ ਸਰਕੁਲਰ ਜਾਰੀ ਕਰ ਦਿੱਤਾ ਹੈ ਕਿ ਹਾਰਡਵੇਅਰ, ਸਾਫਟਵੇਅਰ ਜਾਂ ਕਮਿਊਨੀਕੇਸ਼ਨ ’ਚ ਰੁਕਾਵਟ ਕਾਰਣ ਜੇਕਰ ਏ. ਟੀ. ਐੱਮ. ਦੀ ਕੋਈ ਟ੍ਰਾਂਜ਼ੈਕਸ਼ਨ ਫੇਲ ਹੋ ਜਾਂਦੀ ਹੈ ਤਾਂ ਉਸ ਦੀ ਗਿਣਤੀ ਫ੍ਰੀ ਟ੍ਰਾਂਜ਼ੈਕਸ਼ਨ ’ਚ ਨਹੀਂ ਕੀਤੀ ਜਾਵੇਗੀ।
ਸਰਕੁਲਰ ਅਨੁਸਾਰ ਜੇਕਰ ਏ. ਟੀ. ਐੱਮ. ’ਚ ਕੈਸ਼ ਨਹੀਂ ਹੈ ਅਤੇ ਇਸ ਦੀ ਵਜ੍ਹਾ ਨਾਲ ਟ੍ਰਾਂਜ਼ੈਕਸ਼ਨ ਨਹੀਂ ਹੋ ਪਾਉਂਦੀ ਹੈ ਤਾਂ ਬੈਂਕ ਜਾਂ ਏ. ਟੀ. ਐੱਮ. ਸੇਵਾ ਪ੍ਰਦਾਤਾ ਇਸ ਨੂੰ ਵੈਲਿਡ ਏ. ਟੀ. ਐੱਮ. ਟ੍ਰਾਂਜ਼ੈਕਸ਼ਨ ਨਹੀਂ ਮੰਨਣਗੇ। ਨਾਲ ਹੀ ਜੇਕਰ ਕੋਈ ਗਾਹਕ ਏ. ਟੀ. ਐੱਮ. ’ਚ ਗਲਤ ਪਿਨ ਲਾਉਂਦਾ ਹੈ ਅਤੇ ਉਸ ਦੀ ਟ੍ਰਾਂਜ਼ੈਕਸ਼ਨ ਇਸ ਕਾਰਣ ਫੇਲ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਵੈਲਿਡ ਏ. ਟੀ. ਐੱਮ. ਟ੍ਰਾਂਜ਼ੈਕਸ਼ਨ ਨਹੀਂ ਮੰਨਿਆ ਜਾਵੇਗਾ।
ਆਰ. ਬੀ. ਆਈ. ਨੇ ਕਿਹਾ ਹੈ ਕਿ ਇਸ ਫੇਲ ਟ੍ਰਾਂਜ਼ੈਕਸ਼ਨ ਦੇ ਬਦਲੇ ਬੈਂਕ ਗਾਹਕਾਂ ਤੋਂ ਚਾਰਜ ਨਹੀਂ ਵਸੂਲ ਸਕਦੇ। ਆਰ. ਬੀ. ਆਈ. ਨੇ ਆਪਣੇ ਸਰਕੁਲਰ ’ਚ ਕਿਹਾ ਕਿ ਸਾਡੇ ਧਿਆਨ ’ਚ ਇਹ ਗੱਲ ਆਈ ਹੈ ਕਿ ਜੋ ਟ੍ਰਾਂਜ਼ੈਕਸ਼ਨ ਤਕਨੀਕੀ ਕਾਰਣਾਂ, ਏ. ਟੀ. ਐੱਮ. ’ਚ ਕੈਸ਼ ਨਾ ਹੋਣ ਆਦਿ ਦੀ ਵਜ੍ਹਾ ਨਾਲ ਫੇਲ ਹੋ ਜਾਂਦੀਆਂ ਹਨ, ਬੈਂਕ ਉਸ ਨੂੰ ਵੀ ਫ੍ਰੀ ਏ. ਟੀ. ਐੱਮ. ਟ੍ਰਾਂਜ਼ੈਕਸ਼ਨਜ਼ ਦੀ ਗਿਣਤੀ ’ਚ ਸ਼ਾਮਲ ਕਰ ਲੈਂਦੇ ਹਨ ।
ਅਰਥਵਿਵਸਥਾ ਨੂੰ ਸੁਧਾਰਨ ਲਈ ਪੀ.ਐੱਮ. ਮੋਦੀ ਨੇ ਕੀਤੀ ਵਿੱਤ ਮੰਤਰੀ ਨਾਲ ਬੈਠਕ
NEXT STORY