ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ ਨੇ 4 ਤੋਂ 6 ਫਰਵਰੀ ਤੱਕ ਚੱਲੀ ਸਮੀਖਿਆ ਬੈਠਕ ਦੇ ਬਾਅਦ ਅੱਜ ਮੌਜੂਦਾ ਵਿੱਤੀ ਸਾਲ 2019-20 ਦੀ ਛੇਵੀਂ ਅਤੇ ਅੰਤਿਮ ਮੌਦਰਿਕ ਨੀਤੀ ਦਾ ਐਲਾਨ ਕੀਤਾ ਹੈ। ਆਰ.ਬੀ.ਆਈ. ਨੇ ਰੈਪੋ ਰੇਟ ਅਤੇ ਰਿਵਰਸ ਰੈਪੋ 'ਚ ਕੋਈ ਬਦਲਾਅ ਨਹੀਂ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਲੋਨ ਸਸਤਾ ਹੋਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਇਸ ਦੇ ਨਾਲ ਹੀ ਆਰ.ਬੀ.ਆਈ. ਨੇ ਅਗਲੇ ਵਿੱਤੀ ਸਾਲ (2020-21) 'ਚ ਜੀ.ਡੀ.ਪੀ. ਗਰੋਥ 6 ਫੀਸਦੀ ਰਹਿਣ ਦਾ ਅਨੁਮਾਨ ਜਾਰੀ ਕੀਤਾ ਹੈ। ਪਹਿਲਾਂ ਛਿਮਾਹੀ 'ਚ ਖੁਦਰਾ ਮਹਿੰਗਾਈ ਦਰ ਦਾ ਅਨੁਮਾਨ ਵਧਾ ਕੇ 5 ਫੀਸਦੀ ਤੋਂ 5.4 ਫੀਸਦੀ ਕੀਤਾ ਹੈ।
—ਰਿਜ਼ਰਵ ਬੈਂਕ ਨੇ ਕਿਹਾ ਕਿ ਜਦੋਂ ਤੱਕ ਸੰਭਵ ਹੈ ਉਹ ਨੀਤੀਗਤ ਰੁਖ ਨੂੰ ਉਦਾਰ ਬਣਾਏ ਰੱਖੇਗਾ।
—ਅਰਥਵਿਵਸਥਾ 'ਚ ਨਰਮੀ ਬਰਕਰਾਰ ਹੈ, ਆਰਥਿਕ ਵਾਧਾ ਦਰ ਸੰਭਾਵਿਤ ਸਮੱਰਥਾ ਤੋਂ ਹੇਠਾਂ ਹੈ।
—ਰਿਜ਼ਰਵ ਬੈਂਕ ਨੂੰ 2020-21 'ਚ ਆਰਥਿਕ ਵਾਧਾ ਦਰ ਛੇ ਫੀਸਦੀ ਰਹਿਣ ਦਾ ਅਨੁਮਾਨ ਹੈ।
—ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦੇ ਸਾਰੇ ਛੇ ਮੈਂਬਰਾਂ ਨੇ ਰੈਪੋ ਦਰ ਯਥਾਵਤ ਰੱਖਣ ਦਾ ਪੱਖ ਲਿਆ।
—ਰਿਜ਼ਰਵ ਬੈਂਕ ਨੂੰ ਨੇੜਲੇ ਭਵਿੱਖ 'ਚ ਮੁਦਰਾਸਫੀਤੀ ਦੇ ਉੱਚ ਬਣੇ ਰਹਿਣ ਦਾ ਖਦਸ਼ਾ, ਕੁੱਲ ਮਿਲਾ ਕੇ ਮੁਦਰਾਸਫੀਤੀ ਦਾ ਪਰਿਦ੍ਰਿਸ਼ ਬਹੁਤ ਅਨਿਸ਼ਚਿਤ।
ਰਿਜ਼ਰਵ ਬੈਂਕ ਨੇ ਇਕੋਨਮੀ 'ਚ ਡਿਮਾਂਡ ਪੈਦਾ ਕਰਨ ਲਈ 2019 'ਚ ਲਗਾਤਾਰ ਵਿਆਜ਼ ਦਰਾਂ 'ਚ ਕਟੌਤੀ ਕੀਤੀ ਸੀ। ਹਾਲਾਂਕਿ ਪਿਛਲੀ ਸਮੀਖਿਆ 'ਚ ਉਸ ਨੇ ਕੋਈ ਬਦਲਾਅ ਨਹੀਂ ਕੀਤਾ ਸੀ। ਕਿਹਾ ਗਿਆ ਹੈ ਕਿ ਮਹਿੰਗਾਈ ਵਧਣ ਦੀ ਵਜ੍ਹਾ ਨਾਲ ਆਰ.ਬੀ.ਆਈ. ਨੇ ਕਦਮ ਰੋਕ ਲਏ ਸਨ। ਅਕਤੂਬਰ 'ਚ ਆਰ.ਬੀ.ਆਈ. ਨੇ ਰੈਪੋ ਰੇਟ 'ਚ ਚੌਥਾਈ ਫੀਸਦੀ ਦੀ ਕਟੌਤੀ ਕੀਤੀ ਸੀ ਜਿਸ ਨਾਲ ਇਹ ਘੱਟ ਕੇ 5.15 'ਤੇ ਪਹੁੰਚ ਗਈ ਸੀ। ਮਾਰਚ 2010 ਦੇ ਬਾਅਦ ਦਾ ਇਹ ਸਭ ਤੋਂ ਘੱਟ ਰੇਟ ਹੈ। ਦਰਅਸਲ ਹਰ ਦੋ ਮਹੀਨੇ 'ਚ ਪ੍ਰਮੁੱਖ ਨੀਤੀਗਤ ਦਰ (ਰੈਪੋ) ਦੀ ਘੋਸ਼ਣਾ ਕਰਨ ਵਾਲੀ ਮੌਦਰਿਕ ਨੀਤੀ ਕਮੇਟੀ ਨੂੰ ਸਰਕਾਰ ਨੇ ਉਪਭੋਕਤਾ ਮੁੱਲ ਸੂਚਕਾਂਕ ਆਧਾਰਿਤ ਖੁਦਰਾ ਮੁਦਰਾਸਫੀਤੀ ਦੋ ਫੀਸਦੀ ਘੱਟ-ਵੱਧ ਦੇ ਦਾਇਰੇ ਦੇ ਨਾਲ 4 ਫੀਸਦੀ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੈ। ਖੁਦਰਾ ਮੁਦਰਾਸਫੀਤੀ ਦਸੰਬਰ 2019 'ਚ 7 ਫੀਸਦੀ ਦੇ ਉੱਪਰ ਨਿਕਲ ਗਈ। ਇਸ ਦਾ ਮੁੱਖ ਕਾਰਨ ਸਬਜ਼ੀਆਂ ਦੇ ਭਾਅ 'ਚ ਤੇਜ਼ੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਈ ਮਹੀਨਿਆਂ ਤੱਕ ਮਹਿੰਗਾਈ ਦਰ ਸੰਤੋਥਜਨਕ ਪੱਧਰ 'ਤੇ ਬਣੀ ਰਹੀ ਸੀ। ਮਾਹਿਰਾਂ ਮੁਤਾਬਕ ਐੱਮ.ਪੀ.ਸੀ. ਮੈਂਬਰਾਂ ਲਈ ਵੱਡੀ ਚੁਣੌਤੀ ਹੈ।
ਸਰਕਾਰ ਨੇ ਖਪਤ ਮੰਗ ਘੱਟ ਹੋਣ ਦੇ ਦੌਰਾਨ ਘਰੇਲੂ ਅਤੇ ਸੰਸਾਰਕ ਕਾਰਕਾਂ ਨੂੰ ਦੇਖਦੇ ਹੋਏ ਚਾਲੂ ਵਿੱਤੀ ਸਾਲ 'ਚ ਜੀ.ਡੀ.ਪੀ. ਵਾਧਾ ਦਰ 5 ਫੀਸਦੀ ਰਹਿਣਾ ਦਾ ਅਨੁਮਾਨ ਜਤਾਇਆ ਹੈ। ਇਸ ਤੋਂ ਪਹਿਲਾਂ ਦਸੰਬਰ 'ਚ ਮੌਦਰਿਕ ਨੀਤੀ ਸਮੀਖਿਆ 'ਚ ਆਰ.ਬੀ.ਆਈ. ਨੇ ਮਹਿੰਗਾਈ ਦਰ 'ਚ ਵਾਧੇ ਨੂੰ ਦੇਖਦੇ ਹੋਏ ਰੈਪੋ ਦਰ ਨੂੰ 5.15 ਫੀਸਦੀ 'ਤੇ ਬਰਕਰਾਰ ਰੱਖਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਫਰਵਰੀ ਨੂੰ ਪੇਸ਼ ਬਜਟ 'ਚ ਫਿਸਕਲ ਘਾਟਾ ਚਾਲੂ ਵਿੱਤੀ ਸਾਲ 'ਚ ਵਧ ਕੇ 3.8 ਫੀਸਦੀ ਹੋ ਜਾਣ ਦਾ ਅਨੁਮਾਨ ਰੱਖਿਆ ਹੈ ਜਦੋਂਕਿ
ਕਿਸਾਨ ਵੇਚ ਸਕਣਗੇ ਵੇਅਰਹਾਊਸ ਦੀ ਈ-ਰਸੀਦ
NEXT STORY