ਕੋਲਕਾਤਾ—ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਪੱਛਮੀ ਬੰਗਾਲ 'ਚ 10,000 ਕਰੋੜ ਰੁਪਏ ਦਾ ਤਾਜ਼ਾ ਨਿਵੇਸ਼ ਕਰੇਗੀ। ਇਹ ਕੰਪਨੀ ਵਲੋਂ ਹੁਣ ਤੱਕ ਕੀਤੇ ਗਏ 28,000 ਕਰੋੜ ਰੁਪਏ ਦੇ ਨਿਵੇਸ਼ ਦੇ ਵਧ ਹੋਵੇਗਾ।
ਅੰਬਾਨੀ ਨੇ ਬੰਗਾਲ ਸੰਸਾਰਕ ਕਾਰੋਬਾਰ ਸੰਮੇਲਨ (ਬੀ.ਜੀ.ਬੀ.ਐੱਸ.) ਦੇ ਉਦਘਾਟਨ ਸੈਸ਼ਨ 'ਚ ਕਿਹਾ ਕਿ ਅੱਜ ਇਕੱਲੇ ਪੱਛਮੀ ਬੰਗਾਲ 'ਚ ਸਾਡਾ ਨਿਵੇਸ਼ 28,000 ਕਰੋੜ ਹੈ। ਸਾਡੀ 10,000 ਕਰੋੜ ਤੋਂ ਜ਼ਿਆਦਾ ਦੇ ਨਵੇਂ ਨਿਵੇਸ਼ ਦੀ ਯੋਜਨਾ ਹੈ। ਜ਼ਿਆਦਾਤਰ ਨਿਵੇਸ਼ ਰਿਲਾਇੰਸ ਜਿਓ ਵਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਓ ਨੈੱਟਵਰਕ ਸੂਬੇ ਦੀ 100 ਫੀਸਦੀ ਦੀ ਆਬਾਦੀ ਨੂੰ ਕਵਰ ਕਰੇਗਾ।
ਸ਼ਹਿਰਾਂ ’ਚ ਗੈਸ ਵੰਡ ਪ੍ਰਾਜੈਕਟਾਂ ਦੇ 10ਵੇਂ ਦੌਰ ’ਚ 50,000 ਕਰੋੜ ਦੇ ਨਿਵੇਸ਼ ਦੀ ਉਮੀਦ
NEXT STORY