ਨਵੀਂ ਦਿੱਲੀ—ਦੇਸ਼ ਦੀ ਦਿੱਗਜ ਕੰਪਨੀ ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ.) ਨੇ ਨਵਾਂ ਇਤਿਹਾਸ ਰਚਿਆ ਹੈ। ਆਰ.ਆਈ.ਐੱਲ. ਦੇਸ਼ ਦੀ ਪਹਿਲੀ ਅਜਿਹੀ ਕੰਪਨੀ ਹੈ ਜਿਸ ਦਾ ਮਾਰਕਿਟ ਕੈਪ 9 ਲੱਖ ਕਰੋੜ ਰੁਪਏ ਦੇ ਪਾਰ ਪਹੁੰਚਿਆ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 'ਚ ਆਈ ਤੇਜ਼ੀ ਦੇ ਚੱਲਦੇ ਕੰਪਨੀ ਦਾ ਮਾਰਕਿਟ ਕੈਪ ਮੰਗਲਵਾਰ ਨੂੰ 9.5 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ।
ਟੈਲੀਕਾਮ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ
ਵਿਸ਼ੇਸ਼ਕਾਂ ਮੁਤਾਬਕ ਟੈਰਿਫ ਵਧਾਉਣ ਦੀਆਂ ਖਬਰਾਂ ਦੇ ਚੱਲਦੇ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਸ਼ੇਅਰ 'ਚ ਤੇਜ਼ੀ ਆਈ ਹੈ। ਇਸ ਦਾ ਅਸਰ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 'ਤੇ ਦਿਸ ਰਿਹਾ ਹੈ। ਐੱਨ.ਐੱਸ.ਈ. 'ਤੇ ਰਿਲਾਇੰਸ ਦਾ ਸ਼ੇਅਰ 3 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਇਹ 1500 ਰੁਪਏ ਦੇ ਉੱਪਰ ਬਣਿਆ ਹੋਇਆ ਹੈ। ਉੱਧਰ ਵੋਡਾਫੋਨ-ਆਈਡੀਆ ਦਾ ਸ਼ੇਅਰ 28 ਫੀਸਦੀ ਉਛਲ ਗਿਆ ਹੈ।
ਨਿਵੇਸ਼ਕਾਂ ਨੇ ਕਮਾਏ 30 ਹਜ਼ਾਰ ਕਰੋੜ
ਰਿਲਾਇੰਸ ਇੰਡਸਟਰੀਜ਼ ਦੇ ਮਾਰਕਿਟ ਕੈਪ 'ਚ ਅੱਜ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਵਾਧਾ ਰਿਹਾ ਹੈ। ਸੋਮਵਾਰ ਨੂੰ ਕੰਪਨੀ ਦਾ ਮਾਰਕਿਟ ਕੈਪ 924413 ਕਰੋੜ ਰੁਪਏ 'ਤੇ ਬੰਦ ਹੋਇਆ ਸੀ। ਅੱਜ ਸ਼ੇਅਰ ਦੇ 1508.45 ਰੁਪਏ 'ਤੇ ਪਹੁੰਚਦੇ ਹੀ ਮਾਰਕਿਟ ਕੈਪ 654424 ਕਰੋੜ ਰੁਪਏ 'ਤੇ ਪਹੁੰਚ ਗਿਆ। ਭਾਵ ਇਕ ਝਟਕੇ 'ਚ ਨਿਵੇਸ਼ਕਾਂ ਦੀ ਦੌਲਤ 'ਚ 30 ਹਜ਼ਾਰ ਕਰੋੜ ਦਾ ਵਾਧਾ ਹੋ ਗਿਆ ਹੈ।
ਦੇਸ਼ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ
ਕੰਪਨੀ |
ਮਾਰਕਿਟ ਕੈਪ |
ਰਿਲਾਇੰਸ ਇੰਡਸਟਰੀਜ਼ |
9.5 ਲੱਖ ਕਰੋੜ |
ਟੀ.ਸੀ.ਐੱਸ.(ਟਾਟਾ ਕੰਸਲਟੈਂਸੀ ਸਰਵਿਸੇਜ਼) |
7.91 ਲੱਖ ਕਰੋੜ |
HDFC ਬੈਂਕ |
6.95 ਲੱਖ ਕਰੋੜ |
HUL(ਹਿੰਦੁਸਤਾਨ ਯੂਨੀਲੀਵਰ ਲਿਮਟਿਡ) |
4.41 ਲੱਖ ਕਰੋੜ |
HDFC ਲਿਮਟਿਡ |
3.83 ਲੱਖ ਕਰੋੜ |
ICICI ਬੈਂਕ |
3.21 ਲੱਖ ਕਰੋੜ |
ਕੋਟਕ ਮਹਿੰਦਰਾ ਬੈਂਕ |
3.10 ਲੱਖ ਕਰੋੜ |
ਆਈ.ਟੀ.ਸੀ. (ਇੰਡੀਅਨ ਟੋਬੈਕੋ ਕੰਪਨੀ) |
3.06 ਲੱਖ ਕਰੋੜ |
ਇੰਫਸਿਸ |
3.03 ਲੱਖ ਕਰੋੜ |
ਐੱਸ.ਬੀ.ਆਈ. |
2.92 ਲੱਖ ਕਰੋੜ |
BSNL ਦੇ 77,000 ਤੋਂ ਜ਼ਿਆਦਾ ਕਰਮਚਾਰੀਆਂ ਨੇ ਚੁਣਿਆ VRS : ਅਧਿਕਾਰੀ
NEXT STORY