ਗੈਜੇਟ ਡੈਸਕ– ਰਿਲਾਇੰਸ ਜਿਓ ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਟੈਲੀਕਾਮ ਇੰਡਸਟਰੀ ’ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ‘ਓਪਨ ਸਿਗਨਲ’ ਦੀ ਰਿਪੋਰਟ ਮੁਤਾਬਕ, ਜਿਓ ਕੋਲ ਭਾਰਤ ਦਾ ਸਭ ਤੋਂ ਵੱਡਾ 4ਜੀ ਨੈੱਟਵਰਕ ਹੈ। ਜਿਓ ਹੀ ਪਹਿਲੀ ਕੰਪਨੀ ਹੈ ਜਿਸ ਨੇ VoLTE ਸਰਵਿਸ ਨੂੰ ਭਾਰਤ ’ਚ ਲਾਂਚ ਕੀਤਾ ਸੀ ਹੁਣ ਕੰਪਨੀ VoWi-Fi (ਵਾਈਸ ਓਵਰ ਵਾਈ-ਫਾਈ) ਸਰਵਿਸ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਟੈਲੀਕਾਮ ਟਾਕ ਦੀ ਇਕ ਰਿਪੋਰਟ ਮੁਤਾਬਕ, ਜਿਓ ਨੇ VoWi-Fi ਸਰਵਿਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਮੁਤਾਬਕ, ਜਿਓ ਨੇ ਮੱਧ-ਪ੍ਰਦੇਸ਼, ਆਂਧਰ-ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ’ਚ ਇਸ ਸਰਵਿਸ ਦੀ ਟੈਸਟਿੰਗ ਸ਼ੁਰੂ ਕੀਤੀ ਹੈ। ਫਿਲਹਾਲ ਇਹ ਸਰਵਿਸ ਕਦੋਂ ਲਾਂਚ ਹੋਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਸਾਲ 2020 ਦੀ ਸ਼ੁਰੂਆਤ ’ਚ ਇਸ ਸਰਵਿਸ ਨੂੰ ਭਾਰਤ ’ਚ ਸ਼ੁਰੂ ਕੀਤਾ ਜਾਵੇਗਾ।
ਵੋਡਾਫੋਨ ਦੁਆਰਾ ਵੀ ਇਸ ਸਰਵਿਸ ਨੂੰ ਲਾਂਚ ਕਰਨ ਦੀ ਉਮੀਦ
ਇਸ ਤੋਂ ਪਹਿਲਾਂ ਵੋਡਾਫੋਨ ਵੀ ਕਨਫਰਮ ਕਰ ਚੁੱਕੀ ਹੈ ਕਿ ਕੰਪਨੀ ਭਾਰਤ ’ਚ VoWi-Fi ਸਰਵਿਸ ਦੀ ਸ਼ੁਰੂਆਤ ਦੇ ਕੰਮ ’ਚ ਜੁਟੀ ਹੈ। ਅਜਿਹੇ ’ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ VoWi-Fi ਸਰਵਿਸ ਨੂੰ ਪਹਿਲਾਂ ਭਾਰਤ ’ਚ ਕਿਹੜੀ ਕੰਪਨੀ ਸ਼ੁਰੂ ਕਰਦੀ ਹੈ।
ਹੁਣ ਦੁਕਾਨਾਂ ਖੋਲ੍ਹਣ ਦੀ ਵੀ ਤਿਆਰੀ 'ਚ ਹੈ ਫਲਿਪਕਾਰਟ
NEXT STORY