ਬਿਜ਼ਨੈੱਸ ਡੈਸਕ - ਬਾਜ਼ਾਰ ਰੈਗੂਲੇਟਰ ਸੇਬੀ ਨੇ ਭਾਰਤੀ ਸਰਕਾਰੀ ਬਾਂਡ ’ਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਭਾਵ ਐੱਫ. ਪੀ. ਆਈਜ਼ ਲਈ ਨਿਯਮ ਸੌਖਾਲੇ ਕਰ ਦਿੱਤੇ ਹਨ। ਹੁਣ ਸਿਰਫ ਸਰਕਾਰੀ ਸਕਿਓਰਿਟੀਜ਼ ’ਚ ਪੈਸਾ ਲਗਾਉਣ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਪਣੇ ‘ਨਿਵੇਸ਼ਕ ਸਮੂਹ’ ਦੀ ਜਾਣਕਾਰੀ ਨਹੀਂ ਦੇਣੀ ਪਵੇਗੀ। ਨਵੇਂ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਸੇਬੀ ਨੇ ਅੱਜ ਜਾਰੀ ਸਰਕੂਲਰ ’ਚ ਇਸ ਦੀ ਜਾਣਕਾਰੀ ਦਿੱਤੀ। ਇਸ ਬਦਲਾਅ ਦਾ ਮਕਸਦ ਵਿਦੇਸ਼ੀ ਨਿਵੇਸ਼ਕਾਂ ਲਈ ਨਿਯਮਾਂ ਦੀ ਪਾਲਣਾ ਸੌਖਾਲੀ ਬਣਾਉਣਾ ਅਤੇ ਭਾਰਤੀ ਸਰਕਾਰੀ ਬਾਂਡ ’ਚ ਨਿਵੇਸ਼ ਦੀ ਪ੍ਰਕਿਰਿਆ ਸਰਲ ਕਰਨਾ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਕਿਹੜੇ ਵਿਦੇਸ਼ੀ ਨਿਵੇਸ਼ਕਾਂ ਨੂੰ ਮਿਲੇਗੀ ਰਾਹਤ?
ਨਵੇਂ ਨਿਯਮਾਂ ਦਾ ਫਾਇਦਾ ਉਨ੍ਹਾਂ ਐੱਫ. ਪੀ. ਆਈਜ਼ ਨੂੰ ਮਿਲੇਗਾ, ਜੋ ਸਿਰਫ ਭਾਰਤ ਸਰਕਾਰ ਦੀਆਂ ਸਕਿਓਰਿਟੀਜ਼ ’ਚ ਨਿਵੇਸ਼ ਕਰਦੇ ਹਨ। ਅਜਿਹੇ ਨਿਵੇਸ਼ਕਾਂ ਨੂੰ ਹੁਣ ਆਪਣੇ ਨਿਵੇਸ਼ਕ ਸਮੂਹ ਨਾਲ ਜੁੜੀ ਜਾਣਕਾਰੀ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੋਵੇਗੀ।
ਹਾਲਾਂਕਿ, ਸਰਕਾਰੀ ਸਕਿਓਰਿਟੀਜ਼ ਤੋਂ ਇਲਾਵਾ ਸ਼ੇਅਰਾਂ ਜਾਂ ਦੂਜੀਆਂ ਸਕਿਓਰਿਟੀਜ਼ ’ਚ ਨਿਵੇਸ਼ ਕਰਨ ਵਾਲੇ ਐੱਫ. ਪੀ. ਆਈ. ’ਤੇ ਮੌਜੂਦਾ ਨਿਯਮ ਲਾਗੂ ਰਹਿਣਗੇ। ਸੇਬੀ ਦੀ ਇਹ ਛੋਟ ਸਿਰਫ ਸਰਕਾਰੀ ਸਕਿਓਰਿਟੀਜ਼ ’ਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ਲਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਪਹਿਲਾਂ ਕੀ ਸੀ ਨਿਯਮ?
ਸੇਬੀ ਨੇ ਸਤੰਬਰ 2025 ’ਚ ਪਹਿਲੀ ਵਾਰ ਸਰਕਾਰੀ ਸਕਿਓਰਿਟੀਜ਼ ’ਚ ਨਿਵੇਸ਼ ਕਰਨ ਵਾਲੇ ਕੁਝ ਵਿਦੇਸ਼ੀ ਨਿਵੇਸ਼ਕਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਸੀ। ਉਸ ਸਮੇਂ ਇਹ ਰਾਹਤ ਸਿਰਫ ਫੁੱਲੀ ਐਕਸੈਸੀਬਲ ਰੂਟ ਭਾਵ ਐੱਫ. ਏ. ਆਰ. ਰਾਹੀਂ ਸਰਕਾਰੀ ਬਾਂਡ ਖਰੀਦਣ ਵਾਲੇ ਐੱਫ. ਪੀ. ਆਈਜ਼ ਨੂੰ ਮਿਲੀ ਸੀ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇਨ੍ਹਾਂ ਅਹੁਦਿਆਂ ਲਈ ਬੈਂਕ ਕਰੇਗਾ 12,000 ਭਰਤੀਆਂ
ਪੁਰਾਣੇ ਨਿਯਮ ਤਹਿਤ ਲਿਖਿਆ ਗਿਆ ਸੀ ਕਿ ਐੱਫ. ਏ. ਆਰ. ਰਾਹੀਂ ਸਿਰਫ ਸਰਕਾਰੀ ਸਕਿਓਰਿਟੀਜ਼ ’ਚ ਨਿਵੇਸ਼ ਕਰਨ ਵਾਲੇ ਐੱਫ. ਪੀ. ਆਈਜ਼ ਨੂੰ ਨਿਵੇਸ਼ਕ ਸਮੂਹ ਦੀ ਜਾਣਕਾਰੀ ਨਹੀਂ ਦੇਣੀ ਪਵੇਗੀ। ਹੁਣ ਸੇਬੀ ਨੇ ਇਸ ’ਚੋਂ ਐੱਫ. ਏ. ਆਰ. ਦੀ ਸ਼ਰਤ ਹਟਾ ਦਿੱਤੀ ਹੈ।
ਇਸ ਦਾ ਮਤਲਬ ਹੈ ਕਿ ਸਰਕਾਰੀ ਸਕਿਓਰਿਟੀਜ਼ ’ਚ ਕਿਸੇ ਵੀ ਮਾਨਤਾ ਪ੍ਰਾਪਤ ਰਸਤਿਓਂ ਨਿਵੇਸ਼ ਕਰਨ ਵਾਲੇ ਐੱਫ. ਪੀ. ਆਈਜ਼ ਨੂੰ ਇਹ ਜਾਣਕਾਰੀ ਦੇਣ ਤੋਂ ਛੋਟ ਮਿਲੇਗੀ, ਬਸ਼ਰਤੇ ਉਨ੍ਹਾਂ ਦਾ ਨਿਵੇਸ਼ ਸਿਰਫ ਸਰਕਾਰੀ ਸਕਿਓਰਿਟੀਜ਼ ਤੱਕ ਸੀਮਤ ਹੋਵੇ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
...ਤਾਂ ਹੋਰ ਮਹਿੰਗਾ ਹੋਵੇਗਾ ਕੱਚਾ ਤੇਲ, ਜਾ ਸਕਦੈ 120 ਡਾਲਰ ਤੋਂ ਪਾਰ
NEXT STORY