ਨਵੀਂ ਦਿੱਲੀ — ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐਸ.ਸੀ.ਆਈ.ਐਸ.) ਨੇ ਕਿਹਾ ਹੈ ਕਿ 21 ਦਸੰਬਰ, 2018 ਤੋਂ ਪਹਿਲਾਂ ਦਾਖਲ ਕੀਤੀਆਂ ਸਾਰੀਆਂ ਐਚ -1 ਬੀ ਵੀਜ਼ਾ ਅਰਜ਼ੀਆਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਮੁੜ ਸ਼ੁਰੂ ਕਰੇਗਾ। ਹਾਲਾਂਕਿ, ਇਸ ਨਾਲ ਭਾਰਤੀ ਤਕਨਾਲੋਜੀ ਕੰਪਨੀਆਂ ਨੂੰ ਉਨ੍ਹਾਂ ਦੇ ਸਭ ਤੋਂ ਵੱਡੇ ਬਾਜ਼ਾਰ ਅਮਰੀਕਾ ਵਿਚ ਹੁਨਰਮੰਦ ਕਰਮਚਾਰੀਆਂ ਦੀ ਕਮੀ ਦੇ ਸੰਕਟ ਦਾ ਸਾਹਮਣਾ ਕਰਨ ਤੋਂ ਕੁਝ ਰਾਹਤ ਮਿਲੇਗੀ। H1B ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ 'ਤੁਰੰਤ' ਯੋਜਨਾ ਦੀ ਤਰ੍ਹਾਂ ਹੈ, ਜਿਸ ਵਿਚ ਪ੍ਰਤੀ ਬਿਨੈਕਾਰ ਲਈ ਆਧਾਰ ਫ਼ੀਸ ਤੋਂ ਇਲਾਵਾ 1,410 ਡਾਲਰ ਦੇ ਵਾਧੂ ਚਾਰਜ ਦੇ ਨਾਲ 15 ਦਿਨਾਂ ਦੇ ਅੰਦਰ-ਅੰਦਰ ਬਿਨੈਕਾਰਾਂ ਦੀ ਅਰਜ਼ੀਆਂ ਦੀ ਪ੍ਰੋਸੈਸਿੰਗ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਨਾਲ ਰੁਜ਼ਗਾਰਦਾਤਾ ਨੂੰ ਅਮਰੀਕਾ ਵਿਚ ਹੁਨਰਮੰਦ ਕਰਮਚਾਰੀ ਦੀ ਭਾਲ ਦੇ ਤੇਜ਼ ਵਿਕਲਪ ਤੱਕ ਪਹੁੰਚਣ 'ਚ ਮਦਦ ਮਿਲਦੀ ਹੈ ਅਤੇ ਭਾਰਤੀ ਆਈ.ਟੀ. ਉਦਯੋਗ ਨੂੰ ਇਸ ਪ੍ਰੋਗਰਾਮ ਦਾ ਲੰਮੇ ਸਮੇਂ ਤੱਕ ਲਾਭ ਮਿਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਯੂ.ਐਸ. ਪ੍ਰਸ਼ਾਸਨ ਨੇ ਐਚ -1 ਬੀ ਵੀਜ਼ਾ ਪ੍ਰਣਾਲੀ ਵਿਚ ਕੁਝ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਹਨ, ਇਸ ਵਿਚ ਕ੍ਰਮ 'ਚ ਕੀਤੀਆਂ ਗਈਆਂ ਤਬਦੀਲੀਆਂ ਵੀ ਸ਼ਾਮਲ ਹਨ ਜਿਸ ਦੇ ਤਹਿਤ ਯੂਐਸਸੀਆਈਐਸ ਐਚ -1 ਬੀ ਬਿਨੈਕਾਰਾਂ ਦੀ ਚੋਣ ਕਰਦਾ ਹੈ।
ਇਸ ਨਾਲ ਅਮਰੀਕੀ ਇੰਸਟੀਚਿਊਟ ਤੋਂ ਉੱਚ ਡਿਗਰੀ ਜਾਂ ਗ੍ਰੈਜੂਏਟ ਬਿਨੈਕਾਰਾਂ ਦੀਆਂ ਅਰਜ਼ੀਆਂ ਦੀ ਗਿਣਤੀ ਤੇਜ਼ੀ ਆਉਣ ਦੀ ਸੰਭਾਵਨਾ ਹੈ। ਵੀਜ਼ਾ ਦੇ ਵਿਸਥਾਰ ਲਈ ਕੁਝ ਖਾਸ ਸ਼੍ਰੇਣੀਆਂ ਨੂੰ ਛੱਡ ਕੇ ਇਮੀਗਰੇਸ਼ਨ ਏਜੰਸੀ ਨੇ ਪਿਛਲੇ ਵੱਡੇ ਬਕਾਇਆ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਬੀਤੇ ਸਾਲ ਅਪਰੈਲ ਵਿਚ ਪ੍ਰੀਮੀਅਮ ਪ੍ਰੋਸੈਸਿੰਗ ਦਾ ਕੰਮ ਖਤਮ ਕਰ ਦਿੱਤਾ ਸੀ।
ਪ੍ਰੀਮੀਅਮ ਐਚ 1 ਬੀ ਦੀ ਅਰਜ਼ੀ ਦੀ ਪ੍ਰਕਿਰਿਆ ਲਈ ਲੱਗਣ ਵਾਲਾ ਸਮਾਂ ਪਿਛਲੇ ਚਾਰ ਸਾਲ 'ਚ 18 ਦਿਨ ਤੋਂ ਵਧਾ ਕੇ ਵਿੱਤੀ ਸਾਲ 2019 ਵਿਚ (ਅਕਤੂਬਰ 2018 ਤੱਕ) 1 ਮਹੀਨਾ ਹੋ ਗਿਆ। ਇਸ ਦੇ ਨਾਲ ਹੀ ਆਮ ਐਚ 1 ਬੀ ਅਰਜ਼ੀ ਦੀ ਪ੍ਰਕਿਰਿਆ ਲਈ ਲੱਗਣ ਵਾਲਾ ਸਮਾਂ ਵੀ ਵਿੱਤੀ ਸਾਲ 2018 ਦੇ 3.2 ਮਹੀਨੇ ਤੋਂ ਵਧਾ ਕੇ ਵਿੱਤੀ ਸਾਲ 2019 ਵਿਚ 5.2 ਮਹੀਨੇ ਤੱਕ ਵਧਾ ਦਿੱਤਾ ਗਿਆ ਹੈ।
ਉਦਯੋਗਿਕ ਸੰਸਥਾਵਾਂ ਐਲਾਨ ਦੇ ਅਸਰ ਦਾ ਮੁਲਾਂਕਣ ਕਰ ਰਹੀਆਂ ਹਨ। ਇਹ ਸਿਰਫ 21 ਦਸੰਬਰ 2018 ਤੋਂ ਪਹਿਲਾਂ ਦਿੱਤੀਆਂ ਗਈਆਂ ਅਰਜ਼ੀਆਂ ਲਈ ਹੀ ਲਾਗੂ ਹੈ। ਇਸ ਤੋਂ ਬਾਅਦ ਦੀ ਤਾਰੀਖ ਦੇ ਬਿਨੈਕਾਰਾਂ ਨਾਲ ਇਸ ਐਲਾਨ ਦਾ ਕੋਈ ਸੰਬੰਧ ਨਹੀਂ ਹੈ। ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ 22 ਦਸੰਬਰ 2018 ਦੇ ਬਾਅਦ ਦਿੱਤੀਆਂ ਗਈਆਂ ਪ੍ਰੀਮੀਅਮ ਅਰਜ਼ੀਆਂ ਦਾ ਕੀ ਹੋਵੇਗਾ। ਕੰਪਨੀ ਨੇ ਕਿਹਾ ਹੈ, 'ਯੂ.ਐਸ.ਸੀ.ਆਈ.ਐਸ. ਨੇ ਅਜੇ ਇਸ ਦਾ ਐਲਾਨ ਨਹੀਂ ਕੀਤਾ ਹੈ ਕਿ ਕੀ ਪ੍ਰੀਮੀਅਮ ਪ੍ਰੋਸੈਸਿੰਗ ਅਗਲੇ ਐਚ 1 ਬੀ ਸੀਜ਼ਨ ਲਈ ਉਪਲੱਬਧ ਹੋਵੇਗੀ ਜਾਂ ਨਹੀਂ।'
ਐਚ 1 ਬੀ ਵੀਜ਼ਾ ਨਿਯਮਾਂ 'ਚ ਸਖਤੀ ਨੂੰ ਦੇਖਦੇ ਹੋਏ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਵਿਪਰੋ ਅਤੇ ਐਸ.ਸੀ.ਐਲ. ਟੇਕ ਵਰਗੀਆਂ ਭਾਰਤੀ ਤਕਨਾਲੋਜੀ ਕੰਪਨੀਆਂ ਨੇ ਅਮਰੀਕਾ 'ਚ ਆਪਣੀਆਂ ਸਥਾਨਕ ਨਿਯੁਕਤੀਆਂ 'ਤੇ ਜ਼ੋਰ ਦਿੱਤਾ ਹੈ। ਹਾਲਾਂਕਿ ਜਿਥੇ ਪ੍ਰੀਮੀਅਮ ਪ੍ਰੋਸੈਸਿੰਗ ਨਾਲ ਆਈ.ਟੀ. ਕੰਪਨੀਆਂ ਨੂੰ ਕੁਝ ਰਾਹਤ ਮਿਲੇਗੀ, ਪਰ ਇਹ ਕਦਮ ਮੰਗ-ਪੂਰਤੀ ਅੰਤਰ ਨੂੰ ਦੂਰ ਕਰਨ ਦੇ ਲਿਹਾਜ਼ ਨਾਲ ਕਾਫੀ ਨਹੀਂ ਹੋਵੇਗਾ।
PNB, ਓ. ਬੀ. ਸੀ. ਤੇ ਆਂਧਰਾ ਬੈਂਕ ਦਾ ਹੋ ਸਕਦੈ ਰਲੇਵਾਂ
NEXT STORY