ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ 3 ਮਈ ਤੱਕ ਲਾਕਡਾਉਨ ਲਾਗੂ ਹੈ। ਕੋਰੋਨਾ ਲਾਕਡਾਉਨ ਦੇ ਕਾਰਨ ਦੇਸ਼ ਭਰ ਦਾ ਕਾਰੋਬਾਰ ਠੱਪ ਹੈ।ਏਅਰ ਲਾਈਨ ਸੇਵਾਵਾਂ ਵੀ ਲਾਕਡਾਉਨ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਥਿਤੀ ਵਿਚ ਏਅਰ ਲਾਈਨ ਕੰਪਨੀਆਂ ਦੇ ਭਾਰੀ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਦਾ ਅਸਰ ਏਅਰਲਾਇੰਸ ਕੰਪਨੀਆਂ ਦੇ ਕਰਮਚਾਰੀਆਂ ਦੀ ਆਰਥਿਕ ਹਾਲਤ 'ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਦੇਸ਼ ਦੀ ਪ੍ਰਮੁੱਖ ਏਅਰ ਲਾਈਨ ਕੰਪਨੀ ਇੰਡੀਗੋ ਨੇ ਕਰਮਚਾਰੀਆਂ ਨੂੰ ਮਾਮੂਲੀ ਰਾਹਤ ਦਿੱਤੀ ਹੈ।
ਹੁਣ ਸਿਰਫ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਵਿਚ ਹੋਵੇਗੀ ਕਟੌਤੀ
ਦਰਅਸਲ, ਇੰਡੀਗੋ ਨੇ ਆਪਣੇ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇੰਡੀਗੋ ਦੇ ਸੀ.ਈ.ਓ. ਰੋਨੋਜਾਯ ਦੱਤਾ ਅਨੁਸਾਰ, ਏਅਰਲਾਈਨ ਅਪ੍ਰੈਲ ਮਹੀਨੇ ਦੀ ਤਨਖਾਹ ਵਿਚ ਕਟੌਤੀ ਕਰੇਗੀ। ਹਾਲਾਂਕਿ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਇਹ ਕਟੌਤੀ ਸਿਰਫ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਵਿਚੋਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਰਕਾਰ ਦੀ ਅਪੀਲ 'ਤੇ ਲਿਆ ਗਿਆ ਹੈ ਜਿਸ ਵਿਚ ਉਸਨੇ ਕੰਪਨੀਆਂ ਨੂੰ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਕਟੌਤੀ ਨਾ ਕਰਨ ਲਈ ਕਿਹਾ ਹੈ।
ਦੱਤਾ ਨੇ ਇਕ ਈ-ਮੇਲ ਵਿਚ ਕਰਮਚਾਰੀਆਂ ਨੂੰ ਕਿਹਾ, 'ਹਾਲਾਂਕਿ ਸਾਡੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਸਵੈ-ਇੱਛਾ ਨਾਲ ਇਸ ਮਹੀਨੇ ਘੱਟ ਤਨਖਾਹ ਲੈਣ ਦਾ ਫੈਸਲਾ ਕੀਤਾ ਹੈ। ਬਾਕੀ ਸਾਰੇ ਕਰਮਚਾਰੀ ਅਪ੍ਰੈਲ ਮਹੀਨੇ ਲਈ ਪੂਰੀ ਤਨਖਾਹ ਦੀ ਉਮੀਦ ਕਰ ਸਕਦੇ ਹਨ।' ਇਸ ਤੋਂ ਪਹਿਲਾਂ ਦੱਤਾ ਨੇ ਕਿਹਾ ਸੀ ਕਿ 1 ਅਪ੍ਰੈਲ, 2020 ਤੋਂ ਬੈਂਡਸ-ਏ ਅਤੇ ਬੈਂਡਸ-ਬੀ ਨੂੰ ਛੱਡ ਕੇ ਬਾਕੀ ਸਾਰੇ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਹੋਵੇਗੀ। ਜ਼ਿਕਰਯੋਗ ਹੈ ਕਿ ਬੈਂਡਸ-ਏ ਅਤੇ ਬੈਂਡਸ-ਬੀ ਵਿਚ ਸਭ ਤੋਂ ਘੱਟ ਤਨਖਾਹ ਵਾਲੇ ਕਰਮਚਾਰੀ ਹਨ।
ਇਹ ਖਬਰ ਵੀ ਪੜ੍ਹੋ - OYO ਰੂਮਜ਼ ਨੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ 25 ਪ੍ਰਤੀਸ਼ਤ ਕਟੌਤੀ ਦਾ ਕੀਤਾ ਐਲਾਨ
ਦੱਤਾ ਨੇ ਕਿਹਾ ਸੀ ਕਿ ਉਹ ਖ਼ੁਦ ਆਪਣੀ ਤਨਖਾਹ ਵਿਚ 25 ਪ੍ਰਤੀਸ਼ਤ ਦੀ ਕਟੌਤੀ ਕਰਨਗੇ। ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਪਣੀ ਤਨਖਾਹ ਵਿਚ 20 ਪ੍ਰਤੀਸ਼ਤ ਦੀ ਕਟੌਤੀ ਕਰਨਗੇ ਜਦੋਂ ਕਿ ਕਾਕਪਿਟ ਚਾਲਕਾਂ ਦੀ ਤਨਖਾਹ ਵਿਚ 15 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਵੇਗੀ।
ਹਾਲਾਂਕਿ ਇੰਡੀਗੋ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਤਨਖਾਹਾਂ ਵਿਚ ਕਟੌਤੀ ਨਾ ਕਰਨ ਦੀ ਬੇਨਤੀ ਕਰ ਰਹੇ ਹਨ। ਪਿਛਲੇ ਦਿਨੀਂ, ਪ੍ਰਧਾਨ ਮੰਤਰੀ ਮੋਦੀ ਨੇ ਹਰ ਸੈਕਟਰ ਦੀਆਂ ਕੰਪਨੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਨਾ ਤਾਂ ਤਨਖਾਹ ਕਟਵਾਉਣ ਅਤੇ ਨਾ ਹੀ ਤਨਖਾਹ ਕਟੌਤੀ ਕਰਨ। ਹਾਲਾਂਕਿ, ਇਸਦੇ ਬਾਵਜੂਦ ਵੱਖ-ਵੱਖ ਸੈਕਟਰਾਂ ਤੋਂ ਛਾਂਟੀ ਅਤੇ ਤਨਖਾਹ ਵਿਚ ਕਟੌਤੀ ਦੀਆਂ ਖਬਰਾਂ ਆ ਰਹੀਆਂ ਹਨ।
Amazon-Flipkart ਨੂੰ ਚੁਣੌਤੀ ਦੇਣ ਆ ਰਿਹੈ 'ਈ-ਲਾਲਾ', ਹੁਣ ਮੁਹੱਲੇ ਦੀ ਦੁਕਾਨ ਤੋਂ ਘਰ ਬੈਠੇ ਮਿਲੇਗਾ ਸਮਾਨ
NEXT STORY