ਮੁੰਬਈ— ਰਿਜ਼ਰਵ ਬੈਂਕ ਅਕਤੂਬਰ ਮਹੀਨੇ 'ਚ ਅਮਰੀਕੀ ਡਾਲਰ ਦਾ ਸ਼ੁੱਧ ਰੂਪ ਨਾਲ ਵਿਕਰੇਤਾ ਬਣਿਆ ਰਿਹਾ। ਮਹੀਨੇ ਦੌਰਾਨ ਕੇਂਦਰੀ ਬੈਂਕ ਨੇ ਹਾਜ਼ਰ ਬਾਜ਼ਾਰ 'ਚ ਸ਼ੁੱਧ ਰੂਪ ਨਾਲ 7.204 ਅਰਬ ਅਮਰੀਕੀ ਡਾਲਰ ਦੀ ਵਿਕਰੀ ਕੀਤੀ । ਰਿਜ਼ਰਵ ਬੈਂਕ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ । ਬੀਤੇ ਮਹੀਨੇ ਦੌਰਾਨ ਕੇਂਦਰੀ ਬੈਂਕ ਨੇ ਬਾਜ਼ਾਰ 'ਚ 94.50 ਕਰੋੜ ਡਾਲਰ ਦੀ ਖਰੀਦਦਾਰੀ ਕੀਤੀ ਜਦੋਂ ਕਿ ਇਸ ਦੌਰਾਨ 8.149 ਅਰਬ ਡਾਲਰ ਦੀ ਵਿਕਰੀ ਕੀਤੀ ਗਈ। ਇਸ ਤਰ੍ਹਾਂ ਅਕਤੂਬਰ ਮਹੀਨੇ 'ਚ ਰਿਜ਼ਰਵ ਬੈਂਕ ਨੇ ਸ਼ੁੱਧ ਰੂਪ ਨਾਲ 7.204 ਅਰਬ ਡਾਲਰ ਦੀ ਵਿਕਰੀ ਕੀਤੀ ਹੈ । ਇਸ ਤੋਂ ਪਹਿਲਾਂ ਸਤੰਬਰ, 2018 'ਚ ਰਿਜ਼ਰਵ ਬੈਂਕ ਨੇ ਹਾਜ਼ਰ ਬਾਜ਼ਾਰ 'ਚ 3.10 ਕਰੋੜ ਡਾਲਰ ਦੀ ਸ਼ੁੱਧ ਵਿਕਰੀ ਕੀਤੀ।
ਇਸ ਦੌਰਾਨ ਕੇਂਦਰੀ ਬੈਂਕ ਨੇ ਹਾਜ਼ਰ ਬਾਜ਼ਾਰ 'ਚ 1.012 ਅਰਬ ਡਾਲਰ ਦੀ ਖਰੀਦਦਾਰੀ ਕੀਤੀ ਜਦੋਂ ਕਿ 1.043 ਅਰਬ ਡਾਲਰ ਦੀ ਵਿਕਰੀ ਕੀਤੀ। ਇਕ ਸਾਲ ਪਹਿਲਾਂ ਅਕਤੂਬਰ ਵਿਚ ਰਿਜ਼ਰਵ ਬੈਂਕ ਹਾਜ਼ਰ ਬਾਜ਼ਾਰ 'ਚ ਅਮਰੀਕੀ ਕਰੰਸੀ ਦਾ ਸ਼ੁੱਧ ਰੂਪ ਨਾਲ ਖਰੀਦਦਾਰ ਸੀ। ਇਸ ਦੌਰਾਨ ਰਿਜ਼ਰਵ ਬੈਂਕ ਨੇ 1.910 ਅਰਬ ਡਾਲਰ ਦੀ ਖਰੀਦਦਾਰੀ ਕੀਤੀ ਜਦੋਂ ਕਿ 1.058 ਅਰਬ ਡਾਲਰ ਦੀ ਹਾਜ਼ਰ ਬਾਜ਼ਾਰ 'ਚ ਵਿਕਰੀ ਕੀਤੀ ਗਈ।
ਦੇਸ਼ ਭਰ ਦੇ ਬੈਂਕ ਅਧਿਕਾਰੀ 21 ਦਸੰਬਰ ਨੂੰ ਕਰਨਗੇ ਹੜਤਾਲ
NEXT STORY