ਨਵੀਂ ਦਿੱਲੀ (ਯੂ.ਐੱਨ.ਆਈ.)-ਜੀ. ਐੱਸ. ਟੀ . ਐੱਨ. ਨੇ ਰਿਟਰਨ ਭਰਨ ਦੇ ਆਨਲਾਈਨ ਸਿਸਟਮ ਦੇ ਕੰਮ ਨਾ ਕਰਨ ਦੀ ਅਫਵਾਹ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸਿਸਟਮ ਠੀਕ ਹੈ ਅਤੇ ਕੱਲ 11.52 ਲੱਖ ਕਰਦਾਤਾਵਾਂ ਨੇ ਰਿਟਰਨ ਭਰੀ ਹੈ।
ਜੀ. ਐੱਸ. ਟੀ. ਐੱਨ. ਨੇ ਕਿਹਾ ਕਿ ਸਿਸਟਮ ਠੀਕ ਕੰਮ ਕਰ ਰਿਹਾ ਹੈ ਅਤੇ 19 ਨਵੰਬਰ ਨੂੰ 11.52 ਲੱਖ ਤੋਂ ਵੱਧ ਜੀ. ਐੱਸ. ਟੀ. ਆਰ.-3 ਬੀ ਫ਼ਾਰਮ ਭਰੇ ਗਏ। ਰੁਝੇਵਿਆਂ ਵਾਲੇ ਸਮੇਂ ’ਚ 1.82 ਲੱਖ ਤੋਂ ਜ਼ਿਆਦਾ ਰਿਟਰਨ ਭਰੇ ਗਏ। ਇਸ ਤੋਂ ਪਹਿਲਾਂ 18 ਨਵੰਬਰ ਨੂੰ ਵੀ 8.14 ਲੱਖ ਰਿਟਰਨ ਭਰੇ ਗਏ ਸਨ ਅਤੇ ਅੱਜ ਸ਼ਾਮ 4 ਵਜੇ ਤੱਕ 8.14 ਲੱਖ ਤੋਂ ਜ਼ਿਆਦਾ ਫ਼ਾਰਮ ਭਰੇ ਜਾ ਚੁੱਕੇ ਸਨ। ਅੱਜ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ 6.30 ਲੱਖ ਜੀ. ਐੱਸ. ਟੀ. ਆਰ.-3 ਬੀ ਫ਼ਾਰਮ ਭਰੇ ਗਏ।
ਭਾਰਤ ਨੇ ਨਿਰਯਾਤ ਪ੍ਰੋਤਸਾਹਨ ਯੋਜਨਾਵਾਂ ’ਤੇ WTO ਕਮੇਟੀ ਦੇ ਫੈਸਲੇ ਨੂੰ ਦਿੱਤੀ ਚੁਣੌਤੀ
NEXT STORY