ਨਵੀਂ ਦਿੱਲੀ (ਯੂ.ਐੱਨ.ਆਈ.) - ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਜਿਸ ਤੋਂ ਦਿੱਲੀ ਅਤੇ ਕੋਲਕਾਤਾ ਵਿਚ ਪਹਿਲੀ ਵਾਰ ਪੈਟਰੋਲ 96 ਰੁਪਏ ਪ੍ਰਤੀ ਲੀਟਰ ਦੇ ਪਾਰ ਹੋ ਗਿਆ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਅੱਜ ਪੈਟਰੋਲ 27 ਪੈਸੇ ਅਤੇ ਡੀਜ਼ਲ 24 ਪੈਸੇ ਮਹਿੰਗਾ ਹੋ ਗਿਆ। ਮੋਹਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ 27 ਪੈਸੇ ਦੀ ਤੇਜ਼ੀ ਨਾਲ 96.12 ਰੁਪਏ ਅਤੇ ਡੀਜ਼ਲ 23 ਪੈਸੇ ਮਹਿੰਗਾ ਹੋ ਕੇ 86.98 ਰੁਪਏ ਪ੍ਰਤੀ ਲੀਟਰ ਹੋ ਗਿਆ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 4 ਮਈ ਤੋਂ ਹੁਣ ਤੱਕ 23 ਦਿਨਾਂ ਵਾਧਾ ਕੀਤਾ ਗਿਆ ਹੈ, ਜਦੋਂਕਿ ਬਾਕੀ 17 ਦਿਨਾਂ ਵਿਚ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਸਮੇਂ ਦੌਰਾਨ ਦਿੱਲੀ ਵਿਚ ਪੈਟਰੋਲ 5.72 ਰੁਪਏ ਅਤੇ ਡੀਜ਼ਲ 6.25 ਰੁਪਏ ਮਹਿੰਗਾ ਹੋ ਗਿਆ ਹੈ।
ਮੁੰਬਈ 'ਚ ਪੈਟਰੋਲ 26 ਪੈਸੇ ਅਤੇ ਡੀਜ਼ਲ 24 ਪੈਸੇ ਦਾ ਵਾਧਾ ਹੋਇਆ ਹੈ। ਇਸ ਨਾਲ ਪੈਟਰੋਲ ਦੀ ਕੀਮਤ 102.30 ਰੁਪਏ ਅਤੇ ਡੀਜ਼ਲ ਦੀ ਕੀਮਤ 94.39 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ।
ਚੇਨਈ ਵਿਚ ਪੈਟਰੋਲ 24 ਪੈਸੇ ਮਹਿੰਗਾ ਹੋ ਕੇ 97.43 ਰੁਪਏ ਅਤੇ ਡੀਜ਼ਲ 22 ਪੈਸੇ ਮਹਿੰਗਾ ਹੋ ਕੇ 91.64 ਰੁਪਏ ਪ੍ਰਤੀ ਲੀਟਰ ਹੋ ਗਿਆ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 'ਚ 26 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 23 ਪੈਸੇ ਦਾ ਵਾਧਾ ਹੋਇਆ ਹੈ। ਉਥੇ ਹੁਣ ਇਕ ਲੀਟਰ ਪੈਟਰੋਲ 96.06 ਰੁਪਏ ਅਤੇ ਡੀਜ਼ਲ 89.83 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ।
ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਅਧਾਰ 'ਤੇ ਹੀ ਸਵੇਰੇ 6 ਵਜੇ ਤੋਂ ਹਰ ਰੋਜ਼ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਚਾਰ ਮਹਾਂਨਗਰਾਂ ਵਿਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ:
ਸ਼ਹਿਰ ਦਾ ਨਾਮ ਪੈਟਰੋਲ ਰੁਪਏ / ਲੀਟਰ ਡੀਜ਼ਲ ਰੁਪਏ / ਲੀਟਰ
ਦਿੱਲੀ ————— 96.12 ————— 86.98
ਮੁੰਬਈ ————— 102.30 —————— 94.39
ਚੇਨਈ —————- 97.43 -—————- 91.64
ਕੋਲਕਾਤਾ ———— 96.06 —————— 89.83
ਕੋਰੋਨਾ ਆਫ਼ਤ ਦੌਰਾਨ ਗੌਤਮ ਅਡਾਨੀ 'ਤੇ ਹੋਈ ਨੋਟਾਂ ਦੀ ਵਰਖ਼ਾ, ਇਸ ਸਾਲ ਰੋਜ਼ਾਨਾ ਕਮਾਏ 2000 ਕਰੋੜ
NEXT STORY