ਜੈਤੋ- ਉੱਤਰੀ ਖੇਤਰੀ ਸੂਬਿਆਂ ਜਿਨ੍ਹਾਂ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ, ’ਚ ਅੱਜ ਦੂਜੇ ਦਿਨ ਵੀ ਰੂੰ ਭਾਅ ’ਚ ਤੇਜ਼ੀ ਦਾ ਰੁਖ਼ ਜਾਰੀ ਰਿਹਾ। ਬੀਤੇ 24 ਘੰਟਿਆਂ ’ਚ ਰੂੰ 70 ਤੋਂ 80 ਰੁਪਏ ਪ੍ਰਤੀ ਮਣ ਮਹਿੰਗਾ ਹੋਇਆ, ਜਿਸ ਨਾਲ ਸ਼ਾਮ ਨੂੰ ਜੇ-34 ਰੋਲਰ ਰੂੰ ਭਾਅ ਪੰਜਾਬ 4800-4860 ਰੁਪਏ ਮਣ, ਹਰਿਆਣਾ 4785-4830 ਰੁਪਏ, ਹਨੂਮਾਨਗੜ੍ਹ 4800 ਰੁਪਏ ਅਤੇ ਰਾਵਤਸਰ 4810 ਰੁਪਏ ਪ੍ਰਤੀ ਮਣ ਰਹੇ ਪਰ ਇਸ ਭਾਅ ’ਚ ਰੂੰ ਬਿਕਵਾਲ ਬੇਤਹਾਸ਼ਾ ਕਮਜ਼ੋਰ ਰਿਹਾ।
ਉੱਤਰੀ ਖੇਤਰੀ ਉਕਤ ਸੂਬਿਆਂ ’ਚ ਸਿਰਫ 200 ਗੰਢ ਦਾ ਹੀ ਵਪਾਰ ਰਿਹਾ। ਭਾਅ ਤੇਜ਼ ਹੋਣ ਨਾਲ ਵ੍ਹਾਈਟ ਗੋਲਡ ’ਤੇ ਇਸ ਦਾ ਅਸਰ ਰਿਹਾ, ਜਿਸ ਨਾਲ ਇਹ ਬਰਵਾਲਾ ਮੰਡੀ 6425 ਰੁਪਏ ਕੁਇੰਟਲ, ਸਿਰਸਾ 6321 ਰੁਪਏ, ਭੁੰਨਾ 6370 ਰੁਪਏ ਕੁਇੰਟਲ ਵਿਕਣ ਦੀ ਸੂਚਨਾ ਹੈ।
ਭਾਰਤ 'ਚ ਹਵਾਈ ਯਾਤਰਾ ਹੋਵੇਗੀ ਹੋਰ ਸੋਖਾਲੀ, ਮਿਲੀ ਇਹ ਛੋਟ
NEXT STORY