ਨਵੀਂ ਦਿੱਲੀ—ਸਰਕਾਰੀ ਇਸਪਾਤ ਕੰਪਨੀ ਸੇਲ ਦੇ ਛੱਤੀਸਗੜ੍ਹ ਦੇ ਭਿਲਾਈ ਇਸਪਾਤ ਪਲਾਂਟ 'ਚ ਸ਼ੁੱਕਰਵਾਰ ਨੂੰ ਸਵੇਰੇ ਅੱਗ ਲੱਗ ਗਈ। ਹਾਲਾਂਕਿ ਇਸ 'ਚ ਕਿਸੇ ਦੀ ਵੀ ਜਾਨ ਨਹੀਂ ਗਈ ਅਤੇ ਨਾ ਹੀ ਕੋਈ ਜ਼ਖਮੀ ਹੋਇਆ। ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਪਲਾਂਟ ਦੀ ਅਲਕਤਰਾ ਸੋਧ (ਟਾਰ ਡਿਸਟੀਲੇਸ਼ਨ) ਇਕਾਈ ਦੇ ਕੋਕ ਓਵਨ ਅਤੇ ਕੋਲਾ ਰਸਾਇਣ ਵਿਭਾਗ 'ਚ ਅੱਜ ਸਵੇਰੇ ਅੱਠ ਵਜੇ ਅੱਗ ਲੱਗ ਗਈ। ਕੰਪਨੀ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਅੱਗ ਨੂੰ ਕਾਬੂ ਪਾ ਲਿਆ। ਉਸ ਨੇ ਕਿਹਾ ਕਿ ਉਥੇ ਕੰਮ ਕਰ ਰਹੇ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਕੰਪਨੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਦੇ ਇਸ ਪਲਾਂਟ 'ਚ ਅਕਤੂਬਰ 2018 'ਚ ਵੀ ਅੱਗ ਲੱਗੀ ਸੀ ਜਿਸ 'ਚ 10 ਲੋਕਾਂ ਦੀ ਜਾਨ ਚੱਲੀ ਗਈ ਸੀ।
ਸੋਨਾ 200 ਰੁਪਏ ਮਹਿੰਗਾ, ਚਾਂਦੀ 150 ਰੁਪਏ ਉਛਲੀ
NEXT STORY