ਬੀਜਿੰਗ— ਭਾਰਤ 'ਚ ਕਾਰਾਂ ਦੀ ਡਿੱਗ ਰਹੀ ਵਿਕਰੀ ਵਿਚਕਾਰ ਚੀਨ 'ਚ ਵੀ ਇਸ ਮਾਮਲੇ 'ਚ ਹਾਲਾਤ ਕੁਝ ਵੱਖਰੇ ਨਹੀਂ ਹਨ। ਚੀਨ ਦੇ ਸੁਸਤ ਕਾਰ ਬਾਜ਼ਾਰ 'ਚ ਸਿਰਫ ਲਗਜ਼ਰੀ ਸੈਗਮੈਂਟ ਹੀ ਹੈ ਜੋ ਹੁਣ ਤਕ ਮਜਬੂਤੀ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਸਾਲ ਦੇ ਪਹਿਲੇ 8 ਮਹੀਨਿਆਂ 'ਚ ਕਾਰਾਂ ਦੀ ਕੁੱਲ ਵਿਕਰੀ 'ਚ 11 ਫੀਸਦੀ ਦੀ ਗਿਰਾਵਟ ਦੌਰਾਨ ਚੀਨ 'ਚ 10 ਪ੍ਰੀਮੀਅਮ ਬ੍ਰਾਂਡ ਜਿਨ੍ਹਾਂ 'ਚ ਬੀ. ਐੱਮ. ਡਬਲਿਊੂ, ਮਰਸਡੀਜ਼-ਬੈਂਜ਼, ਆਡੀ, ਵੋਲਵੋ ਤੇ ਲੈਕਸਸ ਸ਼ਾਮਲ ਹਨ ਨੇ ਹੀ ਵਿਕਰੀ 'ਚ ਵਾਧਾ ਦਰਜ ਕੀਤਾ ਹੈ।
'ਚਾਈਨਾ ਪੈਸੈਂਜਰ ਕਾਰ ਐਸੋਸੀਏਸ਼ਨ' ਮੁਤਾਬਕ, ਚੀਨ 'ਚ ਕਾਰਾਂ ਦੀ ਕੁੱਲ ਵਿਕਰੀ ਅਗਸਤ 'ਚ ਸਾਲ ਦਰ ਸਾਲ ਦੇ ਆਧਾਰ 'ਤੇ 9.9 ਫੀਸਦੀ ਘੱਟ ਰਹੀ, ਜਦੋਂ ਕਿ ਸਾਲ ਦੇ ਪਹਿਲੇ ਅੱਠ ਮਹੀਨਿਆਂ 'ਚ ਕੁੱਲ ਵਿਕਰੀ 11 ਫੀਸਦੀ ਘੱਟ ਕੇ 1.61 ਕਰੋੜ ਇਕਾਈ ਰਹਿ ਗਈ। ਇਸ ਤੋਂ ਇਲਾਵਾ ਸਤੰਬਰ ਦੇ ਪਹਿਲੇ 22 ਦਿਨਾਂ ਦੌਰਾਨ ਕੁੱਲ ਵਿਕਰੀ 'ਚ 11.8 ਫੀਸਦੀ ਦੀ ਤੇਜ਼ ਗਿਰਾਵਟ ਦਰਜ ਹੋਈ ਹੈ।
ਲਗਜ਼ਰੀ ਕਾਰਾਂ ਦੀ ਵਿਕਰੀ
ਹਾਲਾਂਕਿ, ਲਗਜ਼ਰੀ ਕਾਰਾਂ ਦੀ ਵਿਕਰੀ ਚੀਨ 'ਚ ਖੂਬ ਹੋ ਰਹੀ ਹੈ। ਲੋਕ ਬੀ. ਐੱਮ. ਡਬਲਿਊੂ, ਮਰਸਡੀਜ਼-ਬੈਂਜ਼, ਆਡੀ, ਵੋਲਵੋ ਵੱਲੋਂ ਇੱਥੇ ਬਣਾਏ ਪ੍ਰੀਮੀਅਮ ਮਾਡਲ ਖਰੀਦ ਰਹੇ ਹਨ।
ਜਰਮਨ ਦੀ ਦਿੱਗਜ ਕਾਰ ਕੰਪਨੀ ਬੀ. ਐੱਮ. ਡਬਲਿਊ ਦੀ ਪਾਰਟਨਰ ਬ੍ਰਿਲੀਐਂਸ ਚਾਈਨਾ ਆਟੋਮੋਟਿਵ ਮੁਤਾਬਕ, ਚੀਨ 'ਚ ਬੀ. ਐੱਮ. ਡਬਲਿਊੂ ਕਾਰਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ 25.9 ਫੀਸਦੀ ਵੱਧ ਕੇ 264,194 ਇਕਾਈ 'ਤੇ ਪਹੁੰਚੀ ਹੈ। ਉੱਥੇ ਹੀ, ਮਰਸਡੀਜ਼-ਬੈਂਜ਼ ਦੀ ਵਿਕਰੀ ਇਸ ਦੌਰਾਨ 11.9 ਫੀਸਦੀ ਵਧੀ ਹੈ। ਲਗਜ਼ਰੀ ਕਾਰਾਂ ਦੀ ਵਿਕਰੀ ਵਧਣ ਪਿੱਛੇ ਖਰੀਦਦਾਰਾਂ ਨੂੰ ਮਿਲ ਰਿਹਾ ਭਾਰੀ ਡਿਸਕਾਊਂਟ ਵੀ ਹੈ। ਇਸ ਤੋਂ ਇਲਾਵਾ ਵੋਲਵੋ ਕਾਰਾਂ ਦੀ ਵਿਕਰੀ ਪਹਿਲੇ 7 ਮਹੀਨਿਆਂ 'ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 12.3 ਫੀਸਦੀ ਵਧੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚੀਨ 'ਚ ਅਮੀਰ ਖਪਤਕਾਰ ਅਜੇ ਵੀ ਖਰਚ ਕਰਨ ਲਈ ਤਿਆਰ ਹਨ ਭਾਵੇਂ ਕਿ ਆਰਥਿਕਤਾ ਲੰਬੇ ਸਮੇਂ ਤੋਂ ਹੌਲੀ ਹੋ ਰਹੀ ਹੈ। ਹੁਣ ਤਕ ਲਗਜ਼ਰੀ ਕਾਰਾਂ ਦੀ ਵਿਕਰੀ ਹੀ ਚੀਨ ਦੇ ਹੌਲੀ ਚੱਲ ਰਹੇ ਬਾਜ਼ਾਰ 'ਚ ਭਾਰੀ ਗਿਰਾਵਟ ਨੂੰ ਰੋਕ ਕੇ ਰੱਖੇ ਹੋਏ ਹੈ।
ਧਰਮਸ਼ਾਲਾ 'ਚ ਨਿਵੇਸ਼ਕਾਂ ਦੇ ਸੰਮੇਲਨ 'ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ
NEXT STORY