ਨਵੀਂ ਦਿੱਲੀ—ਫਿਲਮ 'ਕੇਦਰਾਨਾਥ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਸੌਂਦਰਯ ਕਾਸਮੈਟਿਕ ਉਤਪਾਦ 'ਵੀਟ' ਦੀ ਨਵੀਂ ਬ੍ਰਾਂਡ ਅੰਬੈਸਡਰ ਬਣਾਈ ਗਈ ਹੈ। ਵੀਟ ਚਮੜੀ ਤੋਂ ਵਾਲ ਹਟਾਉਣ ਵਾਲਾ ਸੌਂਦਰਯ ਉਤਪਾਦ ਹੈ। ਸਾਰਾ ਤੋਂ ਪਹਿਲਾਂ ਅਦਾਕਾਰਾ ਕੈਟਰੀਨਾ ਕੈਫ ਅਤ ਸ਼ਰਧਾ ਕਪੂਰ ਇਸ ਦੀ ਬ੍ਰਾਂਡਿੰਗ ਦੇ ਲਈ ਕੰਮ ਕਰ ਚੁੱਕੀ ਹੈ। ਵੀਟ ਦਾ ਉਤਪਾਦਨ ਕਰਨ ਵਾਲੀ ਕੰਪਨੀ ਰੇਕਿਟ ਬੈਨਕਾਈਜ਼ਰ ਦੇ ਦੱਖਣੀ ਏਸ਼ੀਆ ਦਾ ਮੁੱਖ ਮਾਰਕਟਿੰਗ ਅਧਿਕਾਰੀ ਪੰਕਜ ਦੁਹਨ ਨੇ ਕਿਹਾ ਕਿ ਨਵੇਂ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਅਸੀਂ ਸਾਰਾ ਅਲੀ ਖਾਨ ਦਾ ਵੀਟ ਪਰਿਵਾਰ 'ਚ ਸੁਆਗਤ ਕਰਦੇ ਹਾਂ। ਉਹ ਨਵੇਂ ਜ਼ਮਾਨੇ ਦੀਆਂ ਉਨ੍ਹਾਂ ਮਜ਼ਬੂਤ ਔਰਤਾਂ ਦੀ ਮਿਸਾਲ ਹੈ ਜੋ ਚੁਣੌਤੀਆਂ ਤੋਂ ਡਰਦੀ ਨਹੀਂ ਹੈ। ਕੰਪਨੀ ਸਾਰਾ ਦੇ ਨਾਲ ਛੇਤੀ ਇਕ ਨਵੀਂ ਟੀ.ਵੀ. ਵਿਗਿਆਪਨ ਵੀ ਜਾਰੀ ਕਰੇਗੀ।
ਅਮਰੀਕਾ-ਚੀਨ ਗੱਲਬਾਤ ਖਤਮ, ਹੁਣ ਅਮਰੀਕੀ ਅਧਿਕਾਰੀ ਚਿਨਫਿੰਗ ਨਾਲ ਕਰਨਗੇ ਬੈਠਕ
NEXT STORY