ਨਵੀਂ ਦਿੱਲੀ—ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਆਪਣੇ ਇਕ ਡਿਜੀਟਲ ਬੈਂਕਿੰਗ ਐਪ ਦਾ ਸੰਸਾਰਕ ਅਡੀਸ਼ਨ ਪੇਸ਼ ਕੀਤਾ ਹੈ। ਬੈਂਕ ਨੇ ਬ੍ਰਿਟੇਨ 'ਚ ਆਪਣੇ ਗਾਹਕਾਂ ਲਈ ਯੋਨੋ (ਯੂ ਓਨਲੀ ਨੀਡ ਵਨ) ਗਲੋਬਲ ਐਪ ਪੇਸ਼ ਕੀਤੀ ਹੈ। ਬੈਂਕ ਨੇ ਇਕ ਵਿਗਿਆਪਨ 'ਚ ਦੱਸਿਆ ਕਿ ਲੰਡਨ 'ਚ ਬ੍ਰਿਟੇਨ-ਭਾਰਤ ਵਪਾਰ ਪ੍ਰੀਸ਼ਦ ਦੇ ਨਾਲ ਮਿਲ ਕੇ ਇਕ ਪ੍ਰੋਗਰਾਮ 'ਚ ਇਸ ਐਪ ਦਾ ਸੰਸਾਰਕ ਅਡੀਸ਼ਨ ਪੇਸ਼ ਕੀਤਾ ਗਿਆ। ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਇਹ ਐਪ ਪੇਸ਼ ਕੀਤਾ। ਕੁਮਾਰ ਨੇ ਕਿਹਾ ਕਿ ਯੋਨੋ ਐੱਸ.ਬੀ.ਆਈ. ਯੂਕੋ ਬੈਂਕ ਦੀ ਤਕਨਾਲੋਜੀ ਸਮਰੱਥਾ ਨੂੰ ਦਿਖਾਉਂਦਾ ਹੈ। ਭਾਰਤ 'ਚ ਯੋਨੋ ਦੀ ਸਫਲਤਾ ਦੇ ਬਾਅਦ ਮੈਂ ਬ੍ਰਿਟੇਨ ਦੇ ਆਪਣੇ ਗਾਹਕਾਂ ਲਈ ਇਸ ਨੂੰ ਪੇਸ਼ ਕਰਕੇ ਕਾਫੀ ਉਤਸ਼ਾਹਿਤ ਹਾਂ। ਯੋਨੋ ਐੱਸ.ਬੀ.ਆਈ. ਦਾ ਇਕ ਡਿਜੀਟਲ ਬੈਂਕਿੰਗ ਉਤਪਾਦ ਹੈ। ਇਸ 'ਚ ਬੈਂਕਿੰਗ ਲੈਣਦੇਣ ਦੇ ਇਲਾਵਾ ਫਿਲਮ ਟਿਕਟ ਬੁੱਕ ਕਰਨ, ਸ਼ਾਪਿੰਗ ਕਰਨ, ਖਾਣੇ ਦਾ ਬਿੱਲ ਦੇਣ ਆਦਿ ਦੀ ਸੁਵਿਧਾ ਵੀ ਇਕ ਹੀ ਮੰਚ 'ਤੇ ਉਪਲੱਬਧ ਹੈ। ਇਸ ਐਪ ਨੂੰ ਗੂਗਲ ਦੇ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਡਾਊਨਲੋਨ ਕੀਤਾ ਜਾ ਸਕਦਾ ਹੈ।
30 Sept ਤਕ ਕਰ ਲਓ ਇਹ ਕੰਮ, ਨਹੀਂ ਤਾਂ PAN ਨੰਬਰ ਹੋ ਜਾਵੇਗਾ ਬੇਕਾਰ
NEXT STORY