ਸਿੰਗਾਪੁਰ—ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਛੋਟੇ ਅਤੇ ਮੱਧ ਉੱਦਮਾਂ (ਐੱਸ.ਐੱਮ.ਈ.) ਦੇ ਨਾਲ ਆਪਣੇ ਸੰਬੰਧਾਂ ਨੂੰ ਵਧਾ ਕੇ ਸਿੰਗਾਪੁਰ 'ਚ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਕੰਪਨੀਆਂ 'ਚੋਂ ਕੁਝ ਦੀ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਮਜ਼ਬੂਤ ਪੈਠ ਹੈ। ਐੱਸ.ਬੀ.ਆਈ. ਨੇ ਵਿੱਤੀ ਤਕਨਾਲੋਜੀ (ਫਿਨਟੇਕ) ਕੰਪਨੀਆਂ ਤੋਂ ਮਿਲ ਰਹੇ ਸਖਤ ਮੁਕਾਬਲੇ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਸਿੰਗਾਪੁਰ 'ਚ ਯੋਨੋ ਐੱਸ.ਬੀ.ਆਈ. ਐੱਪ ਨੂੰ ਪੇਸ਼ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਈ-ਰੇਮਿਟ ਅਤੇ ਰੇਮਿਟੈਂਸ ਕਿਯੋਸਕ ਮਾਧਿਅਮਾਂ ਦੇ ਰਾਹੀਂ ਸਾਰੇ ਬੈਂਕ ਖਾਤਿਆਂ ਲਈ ਦੂਜੇ ਦੇਸ਼ 'ਚ ਪੈਸੇ ਭੇਜਣ ਦੀ ਸੇਵਾ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਐੱਸ.ਬੀ.ਆਈ. ਦੇ ਕੰਟਰੀ ਪ੍ਰਮੁੱਖ ਕਿਸ਼ੋਰ ਕੁਮਾਰ ਪੋਲੁਦਾਸੁ ਨੇ ਕਿਹਾ ਕਿ ਅਸੀਂ ਸਿੰਗਾਪੁਰ ਦੀਆਂ ਛੋਟੀਆਂ ਇਕਾਈਆਂ ਨੂੰ ਕਰਜ਼ ਦੇਣ 'ਤੇ ਕੰਮ ਕਰ ਰਹੇ ਹਾਂ। ਇਹ ਸਥਾਨਕ ਅਤੇ ਖੇਤਰਾਂ ਦੋਵੇ ਪਾਸੇ ਤੋਂ ਉਨ੍ਹਾਂ ਦੇ ਖਰਚਿਆਂ ਦਾ ਸਮਰਥਨ ਦੇਣ ਦਾ ਕੰਮ ਕਰੇਗਾ। ਸੰਖਿਅਕੀ ਵਿਭਾਗ ਦੇ ਅੰਕੜਿਆਂ ਮੁਤਾਬਕ 2017 'ਚ ਸਿੰਗਾਪੁਰ 'ਚ ਐੈੱਸ.ਐੱਮ.ਈ. ਦੀ ਰੁਜ਼ਗਾਰ 'ਚ 65 ਫੀਸਦੀ ਹਿੱਸੇਦਾਰੀ ਸੀ ਅਤੇ ਅਰਥਵਿਵਸਥਾ 'ਚ ਉਸ ਦਾ ਯੋਗਦਾਨ 196.8 ਅਰਬ ਸਿੰਗਾਪੁਰ ਡਾਲਰ ਭਾਵ 49 ਫੀਸਦੀ ਹੈ। ਕਿਸ਼ੋਰ ਨੇ ਕਿਹਾ ਕਿ ਅਸੀਂ ਛੋਟੀਆਂ ਅਤੇ ਮੱਧ ਇਕਾਈਆਂ ਲਈ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਦੀ ਸੰਭਾਵਨਾ ਦੇਖ ਰਹੇ ਹਾਂ।
ਸੋਨਾ 34,300 ਤੋਂ ਪਾਰ, ਇਸ ਕਾਰਨ ਜਲਦ ਹੋ ਸਕਦੈ 35 ਹਜ਼ਾਰੀ
NEXT STORY