ਬਿਜ਼ਨੈੱਸ ਡੈਸਕ - ਸੇਬੀ ਨੇ ਗਾਹਕਾਂ ਦੇ ਆਰਡਰ ਦੇਣ ਨਾਲ ਜੁੜੇ ਰਿਕਾਰਡ ਰੱਖਣ ਅਤੇ ਅਧਿਕਾਰਤ ਵਿਅਕਤੀ ਦੀ ਨਿਗਰਾਨੀ ਦੇ ਨਿਯਮਾਂ ਦੀ ਪਾਲਣਾ ’ਚ ਖੁੰਝ ਦੇ ਮਾਮਲੇ ’ਚ ਦਿੱਲੀ ਸਥਿਤ ਐੱਸ. ਐੱਮ. ਸੀ. ਗਲੋਬਲ ਸਕਿਓਰਿਟੀਜ਼ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਹ ਹੁਕਮ ਜਨਵਰੀ ਤੋਂ ਸਤੰਬਰ 2024 ਦੀ ਮਿਆਦ ਲਈ ‘ਸ਼ੇਅਰ ਬ੍ਰੋਕਰ’ ਦੀ ਵਿਸ਼ੇਸ਼ ਜਾਂਚ ਤੋਂ ਬਾਅਦ ਆਇਆ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਬਾਜ਼ਾਰ ਰੈਗੂਲੇਟਰ ਨੇ ਇਹ ਜਾਂਚ ਬਿਨਾਂ ਇਜਾਜ਼ਤ ਤੋਂ ਕਾਰੋਬਾਰ ਕੀਤੇ ਜਾਣ ਦੀਆਂ ਸ਼ਿਕਾਇਤਾਂ ਅਤੇ ਗਾਹਕਾਂ ਦੇ ਆਰਡਰ ਦੇਣ ਦੀ ਪ੍ਰਕਿਰਿਆ ਦੇ ਸਬੰਧ ’ਚ ਕੀਤੀ। ਸੇਬੀ ਨੇ ਵੀਰਵਾਰ ਨੂੰ ਪਾਸ ਕੀਤੇ ਹੁਕਮ ’ਚ ਕਿਹਾ ਕਿ ਉਸ ਨੂੰ ਪਤਾ ਲੱਗਾ ਕਿ ਐੱਸ. ਐੱਮ. ਸੀ. ਗਲੋਬਲ ਸਕਿਓਰਿਟੀਜ਼ ਨੇ ਕੁਝ ਗਾਹਕਾਂ ਦੇ ਆਰਡਰ ਦਿੱਤੇ ਜਾਣ ਤੋਂ ਪਹਿਲਾਂ ਦੇ ਜ਼ਰੂਰੀ ਰਿਕਾਰਡ ਨਹੀਂ ਰੱਖੇ ਸਨ ਅਤੇ ਉਹ ਕਈ ਆਰਡਰਾਂ ਨਾਲ ਸਬੰਧਤ ਰਿਕਾਰਡ ਵੀ ਉਪਲਬਧ ਨਹੀਂ ਕਰਵਾ ਸਕੀ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਬਾਜ਼ਾਰ ਰੈਗੂਲੇਟਰ ਨੇ ਅਧਿਕਾਰਤ ਵਿਅਕਤੀ ਅਮਿਤ ਲਿਲਹਾਰੇ ਦੀ ਨਿਗਰਾਨੀ ’ਚ ਵੀ ਖਾਮੀਆਂ ਪਾਈਆਂ। ਇਨ੍ਹਾਂ ’ਚ ‘ਕਮਿਸ਼ਨ’ ਪ੍ਰਾਪਤ ਕਰਨ ਵਾਲੇ ਬੈਂਕ ਖਾਤਿਆਂ ਦੀ ਲੋੜੀਂਦੀ ਨਿਗਰਾਨੀ ਨਾ ਕਰਨਾ ਅਤੇ ਗਾਹਕਾਂ ਦੇ ਭੁਗਤਾਨ ਸਬੰਧੀ ਬੇਨਤੀਆਂ ਦੀ ਤਸਦੀਕ ਨਾ ਕਰਨਾ ਸ਼ਾਮਲ ਹੈ।
ਹੁਕਮ ਅਨੁਸਾਰ, ਲਿਲਹਾਰੇ ਨਾਲ ਜੁੜੇ 343 ਸਰਗਰਮ ਗਾਹਕਾਂ ’ਚੋਂ 161 ਦੇ ਖਾਤਿਆਂ ’ਚ ਤੈਅ ਭੁਗਤਾਨ ਦਾ ਇਕ ਹੀ ਤਰੀਕਾ ਪਾਇਆ ਗਿਆ। ਜਾਂਚ ਮਿਆਦ ਦੌਰਾਨ ਇਨ੍ਹਾਂ ਗਾਹਕਾਂ ਦੇ 6.11 ਕਰੋੜ ਰੁਪਏ ਦੇ ਨਿਵੇਸ਼ ਅਤੇ 1.84 ਕਰੋੜ ਰੁਪਏ ਤੋਂ ਵੱਧ ਦੇ ਭੁਗਤਾਨ ਇਸ ’ਚ ਸ਼ਾਮਲ ਸਨ। ਇਸ ਤਰ੍ਹਾਂ ਐੱਸ. ਐੱਮ. ਸੀ. ਗਲੋਬਲ ਸਕਿਓਰਿਟੀਜ਼ ਨੇ ‘ਸ਼ੇਅਰ ਬ੍ਰੋਕਰ’ ਸਬੰਧੀ ਨਿਯਮਾਂ ਅਤੇ ਬਾਜ਼ਾਰ ਦੇ ਹੋਰ ਮਾਪਦੰਡਾਂ ਦੀ ਉਲੰਘਣਾ ਕੀਤੀ। ਐੱਸ. ਐੱਮ. ਸੀ. ਗਲੋਬਲ ਸਕਿਓਰਿਟੀਜ਼ ਸੇਬੀ ’ਚ ਰਜਿਸਟਰਡ ‘ਸ਼ੇਅਰ ਬ੍ਰੋਕਰ’ ਹੈ ਅਤੇ ਬੀ. ਐੱਸ. ਈ., ਐੱਨ. ਐੱਸ. ਈ., ਐੱਮ. ਸੀ. ਐਕਸ. ਅਤੇ ਐੱਨ. ਸੀ. ਡੀ. ਈ. ਐਕਸ. ਵਰਗੇ ਬਾਜ਼ਾਰਾਂ ਦੀ ਮੈਂਬਰ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਜੀ-20 ਦੀ ਵਪਾਰ ਵਾਰਤਾ ’ਚ ਮਾਮੂਲੀ ਤਰੱਕੀ, ਤਣਾਅ ਬਰਕਰਾਰ
NEXT STORY