ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਸ਼ਾਨਦਾਰ ਤੇਜ਼ੀ 'ਚ ਖੁੱਲ੍ਹੇ ਹਨ। ਬੁੱਧਵਾਰ ਦੇ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 199.56 ਅੰਕ ਯਾਨੀ 0.55 ਫੀਸਦੀ ਚੜ੍ਹ ਕੇ 36,353.18 'ਤੇ ਕਾਰੋਬਾਰ ਕਰਦਾ ਦਿਸਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 58.70 ਅੰਕ ਯਾਨੀ 0.54 ਫੀਸਦੀ ਦੀ ਤੇਜ਼ੀ ਨਾਲ 10,890.10 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 33 ਅੰਕ ਦੀ ਤੇਜ਼ੀ ਅਤੇ ਬੈਂਕ ਨਿਫਟੀ 'ਚ 72 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 70.48 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਬੀਤੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 70.70 ਦੇ ਪੱਧਰ 'ਤੇ ਬੰਦ ਹੋਇਆ ਸੀ।
ਏਸ਼ੀਆਈ ਬਾਜ਼ਾਰਾਂ 'ਚ ਰੌਣਕ, ਡਾਓ 372 ਅੰਕ ਚੜ੍ਹ ਕੇ ਬੰਦ
ਮੰਗਲਵਾਰ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ। ਡਾਓ ਜੋਂਸ 'ਚ 372 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ 'ਚ ਮਜਬੂਤ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 25 ਅੰਕ ਚੜ੍ਹ ਕੇ 2,697.11 ਤੇ ਕਾਰੋਬਾਰ ਕਰ ਰਿਹਾ ਸੀ। ਜਾਪਾਨ ਦਾ ਬਾਜ਼ਾਰ ਨਿੱਕੇਈ 334 ਅੰਕ ਤੇਜ਼ੀ 'ਚ 21,199.05 'ਤੇ ਕਾਰੋਬਾਰ ਕਰਦਾ ਦਿਸਿਆ।
ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 32.50 ਅੰਕ ਮਜਬੂਤ ਹੋ ਕੇ 10,894 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 220 ਅੰਕ ਦੀ ਤੇਜ਼ੀ ਨਾਲ 28,390.40 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.36 ਫੀਸਦੀ ਮਜਬੂਤ ਹੋ ਕੇ 2,198.42 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਰੁਪਏ ਦੀ ਜ਼ੋਰਦਾਰ ਸ਼ੁਰੂਆਤ, 22 ਪੈਸੇ ਚੜ੍ਹ ਕੇ 70.48 'ਤੇ ਖੁੱਲ੍ਹਿਆ
NEXT STORY