ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦਾ ਦੌਰ ਰਿਹਾ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 1,627.73 ਅੰਕ ਯਾਨੀ ਕਿ 5.75 ਫੀਸਦੀ ਦੇ ਵਾਧੇ ਨਾਲ 29,915.96 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 486.25 ਅੰਕ ਯਾਨੀ ਕਿ 5.88 ਫੀਸਦੀ ਦੇ ਵਾਧੇ ਨਾਲ 8,745.45 ਦੇ ਪੱਧਰ 'ਤੇ ਬੰਦ ਹੋਇਆ ਹੈ।
ਬਾਜ਼ਾਰ 'ਚ 4 ਦਿਨਾਂ ਦੀ ਗਿਰਾਵਟ ਨੂੰ ਬ੍ਰੇਕ ਲੱਗਾ ਹੈ ਜਿਸ ਕਾਰਨ ਬਾਜ਼ਾਰ ਸ਼ਾਨਦਾਰ ਵਾਧਾ ਲੈ ਕੇ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦੇ ਸਾਰੇ ਸੈਕਟਰ ਇੰਡੈਕਸ ਹਰੇ ਨਿਸ਼ਾਨ 'ਚ ਬੰਦ ਹੋਏ ਹਨ। ਅੱਜ ਦੇ ਕਾਰੋਬਾਰ 'ਚ ਛੋਟੇ-ਮੱਧ ਸ਼ੇਅਰਾਂ ਵਿਚ ਚੰਗੀ ਖਰੀਦਦਾਰੀ ਰਹੀਂ। ਬੰਬਈ ਸਟਾਕ ਐਕਸਚੇਂਜ ਦਾ ਮਿਡ ਕੈਪ ਅਤੇ ਸਮਾਲ ਕੈਪ ਇੰਡੈਕਸ 4 ਫੀਸਦੀ ਤੋਂ ਜ਼ਿਆਦਾ ਦਾ ਵਾਧਆ ਲੈ ਕੇ ਬੰਦ ਹੋਇਆ ਹੈ।
ਅੱਜ ਦੇ ਕਾਰੋਬਾਰ 'ਚ ਸੈਂਸੈਕਸ ਦੇ 30 ਵਿਚੋਂ 27 ਸ਼ੇਅਰਾਂ ਵਿਚ ਖਰੀਦਦਾਰੀ ਦੇਖਣ ਨੂੰ ਮਿਲੀ ਜਦੋਂਕਿ ਨਿਫਟੀ ਦੇ 50 ਵਿਚੋਂ 45 ਸ਼ੇਅਰਾਂ 'ਚ ਤੇਜ਼ੀ ਹਾਵੀ ਰਹੀ। ਇਸ ਦੇ ਨਾਲ ਹੀ ਬੈਂਕ ਨਿਫਟੀ ਦੇ 12 ਵਿਚੋਂ 8 ਸ਼ੇਅਰਾਂ ਵਿਚ ਖਰੀਦਦਾਰੀ ਹਾਵੀ ਰਹੀ।
ਅੱਜ ਦੇ ਕਾਰੋਬਾਰੀ ਸੈਸ਼ਨ 'ਚ ਆਈ.ਟੀ. ਅਤੇ ਐਫ.ਐਮ.ਸੀ.ਜੀ. ਸ਼ੇਅਰਾਂ ਵਿਚ ਖਰੀਦਦਾਰੀ ਹੋਈ। ਨਿਫਟੀ ਦਾ ਆਈ.ਟੀ. ਇੰਡੈਕਸ 8.52 ਫੀਸਦੀ, ਐਫ.ਐਮ.ਸੀ.ਜੀ. ਇੰਡੈਕਸ 8.77 ਫੀਸਦੀ, ਮੈਟਲ ਇੰਡੈਕਸ 7.68 ਫੀਸਦੀ, ਫਾਰਮਾ ਇੰਡੈਕਸ 4.07 ਫੀਸਦੀ ਵਾਧਾ ਲੈ ਕੇ ਬੰਦ ਹੋਏ ਹਨ।
PF ਨਾਲ ਜੁੜੀ ਪਰੇਸ਼ਾਨੀ ਕਾਰਨ EPFO ਦਫਤਰ ਜਾਣ ਦੀ ਬਜਾਏ ਇਨ੍ਹਾਂ ਫੋਨ ਨੰਬਰਾਂ ਤੋਂ ਪ੍ਰਾਪਤ ਕਰੋ ਹਲ
NEXT STORY