ਮੁੰਬਈ- ਬੁੱਧਵਾਰ ਨੂੰ ਸੈਂਸੈਕਸ ਤੇ ਨਿਫਟੀ ਮਜਬੂਤੀ ਵਿਚ ਬੰਦ ਹੋਏ ਹਨ। ਉੱਥੇ ਹੀ, ਇਸ ਦੇ ਦਮ 'ਤੇ ਭਾਰਤੀ ਕਰੰਸੀ ਵੀ ਬੜ੍ਹਤ ਵਿਚ ਬੰਦ ਹੋਈ ਹੈ। ਲਗਾਤਾਰ 6ਵੇਂ ਦਿਨ ਤੇਜ਼ੀ ਦਰਜ ਕਰਦੇ ਹੋਏ ਸੈਂਸੈਕਸ 133 ਅੰਕ ਦੀ ਮਜਬੂਤੀ ਨਾਲ 47,746 ਦੇ ਪੱਧਰ 'ਤੇ ਬੰਦ ਹੋਇਆ।
ਉੱਥੇ ਹੀ, ਨਿਫਟੀ 14,000 ਦੇ ਨਜ਼ਦੀਕ ਯਾਨੀ 49.35 ਅੰਕ ਯਾਨੀ 0.35 ਫ਼ੀਸਦੀ ਚੜ੍ਹ ਕੇ 13,981.95 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਵਿਚ ਅਲਟ੍ਰਾਟੈਕ ਸੀਮੈਂਟ, ਬਜਾਜ ਫਾਈਨਾਂਸ ਅਤੇ ਮਾਰੂਤੀ ਸਭ ਤੋਂ ਵੱਧ ਲਾਭ ਵਿਚ ਰਹੇ, ਜਦੋਂ ਕਿ ਇੰਡਸਇੰਡ ਬੈਂਕ ਅਤੇ ਸਨ ਫਾਰਮਾ ਦੇ ਸ਼ੇਅਰ ਲਾਲ ਨਿਸ਼ਾਨ ਵਿਚ ਬੰਦ ਹੋਏ। ਉੱਥੇ ਹੀ, ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਦੁਨੀਆ ਦੀ ਪ੍ਰਮੁੱਖ ਕਰੰਸੀਆਂ ਦੀ ਤੁਲਨਾ ਵਿਚ ਡਾਲਰ ਦੇ ਕਮਜ਼ੋਰ ਪੈਣ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਰਹੀ ਤੇਜ਼ੀ ਦੇ ਦਮ 'ਤੇ ਭਾਰਤੀ ਕਰੰਸੀ 11 ਪੈਸੇ ਉਛਲ ਕੇ 73.31 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਭਾਰਤੀ ਕਰੰਸੀ ਲਗਾਤਾਰ ਪੰਜਵੇਂ ਦਿਨ ਮਜਬੂਤ ਹੋਈ ਹੈ। ਪਿਛਲੇ ਕਾਰੋਬਾਰੀ ਦਿਨ ਇਹ ਸੱਤ ਪੈਸੇ ਦੀ ਤੇਜ਼ੀ ਨਾਲ 73.42 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।
1 ਜਨਵਰੀ ਤੋਂ ਸਾਰੇ ਵਾਹਨਾਂ 'ਚ ਫਾਸਟੈਗ ਲਾਜ਼ਮੀ, ਨਕਦ 'ਚ ਨਹੀਂ ਕੱਟੇਗਾ ਟੋਲ
NEXT STORY