ਨਵੀਂ ਦਿੱਲੀ—ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੇ ਰਿਕਾਰਡ ਹਾਈ 'ਤੇ ਪਹੁੰਚਣ ਦੇ ਬਾਅਦ ਅਚਾਨਕ ਬਿਕਵਾਲੀ ਹਾਵੀ ਹੋ ਗਈ ਹੈ। ਸੈਂਸੈਕਸ 382.87 ਅੰਕਾਂ ਦੀ ਗਿਰਾਵਟ ਦੇ ਨਾਲ 38969.80 ਜਦੋਂਕਿ ਨਿਫਟੀ 119.15 ਅੰਕ ਡਿੱਗ ਕੇ 11,709.10 'ਤੇ ਬੰਦ ਹੋਇਆ।
ਇਸ ਤੋਂ ਪਹਿਲਾਂ ਸੈਂਸੈਕਸ 400 ਅੰਕਾਂ ਦੀ ਗਿਰਾਵਟ ਦੇ ਨਾਲ 38,900 ਦੇ ਕਰੀਬ ਕਾਰੋਬਾਰ ਕਰ ਰਿਹਾ ਸੀ, ਉੱਧਰ ਨਿਫਟੀ 120 ਅੰਕ ਕਮਜ਼ੋਰ ਹੋ ਕੇ 11,700 ਤੋਂ ਉੱਪਰ ਬਣਿਆ ਹੋਇਆ ਸੀ। ਨਿਫਟੀ 'ਚ ਸਭ ਤੋਂ ਜ਼ਿਆਦਾ 80 ਫੀਸਦੀ ਦੀ ਗਿਰਾਵਟ ਟਾਟਾ ਮੋਟਰਜ਼ 'ਚ ਦੇਖਣ ਨੂੰ ਮਿਲ ਰਹੀ। ਇਕ ਦਿਨ ਪਹਿਲਾਂ ਹੀ ਟਾਟਾ ਮੋਟਰਸ ਨੇ ਵਿੱਤੀ ਸਾਲ 2018-19 ਦੇ ਨਤੀਜੇ ਐਲਾਨ ਕੀਤੇ ਸਨ, ਜਿਸ 'ਚ ਕੰਪਨੀ ਨੂੰ ਭਾਰੀ ਘਾਟਾ ਹੋਇਆ ਸੀ। ਕਾਰੋਬਾਰੀ ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਨੂੰ ਸੈਂਸੈਕਸ 46.03 ਅੰਕਾਂ ਦੇ ਵਾਧੇ ਨਾਲ 39,398.70 'ਤੇ ਖੁੱਲ੍ਹਿਆ। ਉੱਧਰ ਨਿਫਟੀ 'ਚ ਵੀ ਤੇਜ਼ੀ ਦਰਜ ਦਰਜ ਕੀਤੀ ਗਈ ਹੈ, ਜੋ 25.25 ਅੰਕਾਂ ਦੇ ਵਾਧੇ ਨਾਲ 11,834 'ਤੇ ਖੁੱਲ੍ਹਿਆ ਹੈ। ਇਸ ਤੋਂ ਪਹਿਲਾਂ ਮਜ਼ਬੂਤੀ ਬਣੀ ਹੋਈ ਸੀ।
ਆਟੋ ਸ਼ੇਅਰ 'ਚ ਭਾਰੀ ਗਿਰਾਵਟ
ਟਾਟਾ ਮੋਟਰਸ ਦੀ ਅਗਵਾਈ 'ਚ ਆਟੋ ਸ਼ੇਅਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟਾਟਾ ਮੋਟਰਸ ਜਿਥੇ ਲਗਭਗ 8 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ ਉੱਧਰ ਮਾਰੂਤੀ ਸੁਜ਼ੂਕੀ ਐਂਡ ਮਹਿੰਦਰਾ, ਹੀਰੋ ਮੋਟੋਕਾਰਪ 'ਚੋਂ 2 ਤੋਂ 4 ਫੀਸਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਆਟੋ ਕਲਪੁਰਜ਼ਿਆਂ ਦੇ ਬਿਜ਼ਨੈੱਸ ਨਾਲ ਜੁੜੀ ਮਦਰਸਨ ਸੂਮੀ 'ਚ 5 ਫੀਸਦੀ, ਭਾਰਤ ਫੋਰਜ 'ਚ 4 ਫੀਸਦੀ, ਐਕਸਾਈਡ ਇੰਡਸਟਰੀਜ਼ 'ਚ 2.80 ਫੀਸਦੀ ਕਮਜ਼ੋਰੀ ਬਣੀ ਹੋਈ ਹੈ।
ਰਾਜਸਵ ਦੇ ਮਾਮਲੇ 'ਚ ਰਿਲਾਇੰਸ ਨੇ ਇੰਡੀਅਨ ਆਇਲ ਨੂੰ ਛੱਡਿਆ ਪਿੱਛੇ
NEXT STORY