ਨਵੀਂ ਦਿੱਲੀ—ਸੈਂਸੈਕਸ ਦੀਆਂ ਉੱਚ ਦਸ 'ਚੋਂ ਛੇ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) 'ਚ ਬੀਤੇ ਹਫਤੇ 1,08,274.79 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਭ ਤੋਂ ਚੰਗਾ ਪ੍ਰਦਰਸ਼ਨ ਰਿਲਾਇੰਸ ਇੰਡਸਟਰੀਜ਼ ਦਾ ਰਿਹਾ। ਰਿਲਾਇੰਸ ਇੰਡਸਟਰੀਜ਼ ਦੇ ਇਲਾਵਾ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.), ਐੱਚ.ਡੀ.ਐੱਫ.ਸੀ. ਬੈਂਕ, ਇੰਫੋਸਿਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਹੋਇਆ ਹੈ। ਸਮੀਖਿਆਧੀਨ ਹਫਤੇ 'ਚ ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ., ਐੱਸ.ਬੀ.ਆਈ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ ਘਟਿਆ। ਹਫਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁੱਲਾਂਕਣ 53,918.87 ਕਰੋੜ ਰੁਪਏ ਵਧ ਕੇ 7,49,829,52 ਕਰੋੜ ਰੁਪਏ 'ਤੇ ਪਹੁੰਚ ਗਿਆ। ਸਭ ਤੋਂ ਜ਼ਿਆਦਾ ਲਾਭ 'ਚ ਰਿਲਾਇੰਸ ਇੰਡਸਟਰੀਜ਼ ਹੀ ਰਹੀ। ਇਸ ਤਰ੍ਹਾਂ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 21,932,69 ਕਰੋੜ ਰੁਪਏ ਵਧ ਕੇ 7,13,103.19 ਕਰੋੜ ਰੁਪਏ, ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 20,663.7 ਕਰੋੜ ਰੁਪਏ ਵਧ ਕੇ 3,19,348.16 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਮੁੱਲਾਂਕਣ 5,180.65 ਕਰੋੜ ਰੁਪਏ ਵਧ ਕੇ 5,79.580.13 ਰੁਪਏ, ਐੱਚ.ਡੀ.ਐੱਫ.ਸੀ. ਦੀ ਬਾਜ਼ਾਰ ਹੈਸੀਅਤ 3,507.15 ਕਰੋੜ ਰੁਪਏ ਵਧ ਕੇ 2,36,029.97 ਕਰੋੜ ਰੁਪਏ 'ਤੇ ਪਹੁੰਚ ਗਿਆ।
ਉੱਧਰ ਦੂਜੇ ਪਾਸੇ ਐੱਸ.ਬੀ.ਆਈ. ਦਾ ਬਾਜ਼ਾਰ ਮੁੱਲਾਂਕਣ 6,559.58 ਕਰੋੜ ਰੁਪਏ ਦੇ ਨੁਕਸਾਨ ਨਾਲ 2,63,453.82 ਕਰੋੜ ਰੁਪਏ 'ਤੇ ਆ ਗਿਆ। ਹਿੰਦੁਸਤਾਨ ਯੂਨੀਲੀਵਰ ਦੀ ਬਾਜ਼ਾਰ ਹੈਸੀਅਤ 5,335.58 ਕਰੋੜ ਰੁਪਏ ਦੇ ਨੁਕਸਾਨ ਨਾਲ 2,63,453.82 ਕਰੋੜ ਰੁਪਏ 'ਤੇ ਆ ਗਿਆ। ਆਈ.ਟੀ.ਸੀ. ਦੀ ਬਾਜ਼ਾਰ ਹੈਸੀਅਤ 5,266.17 ਕਰੋੜ ਰੁਪਏ ਦੇ ਨੁਕਸਾਨ ਨਾਲ 3,56,507.73 ਕਰੋੜ ਰੁਪਏ 'ਤੇ ਆ ਗਈ। ਆਈ.ਸੀ.ਆਈ.ਸੀ.ਆਈ.ਬੈਂਕ ਦਾ ਬਾਜ਼ਾਰ ਮੁੱਲਾਂਕਣ 4,274.17 ਕਰੋੜ ਰੁਪਏ ਦੇ ਨੁਕਸਾਨ ਨਾਲ 2,39,547.97 ਕਰੋੜ ਰੁਪਏ 'ਤੇ ਆ ਗਿਆ। ਉੱਚ ਦਸ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਰਹੀ।
ਅਮਰੀਕਾ 'ਚ ਇੰਫੋਸਿਸ ਨੇ 7,600 ਤੋਂ ਜ਼ਿਆਦਾ ਸਥਾਨਕ ਲੋਕਾਂ ਨੂੰ ਕੀਤਾ ਨਿਯੁਕਤ
NEXT STORY