ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 336.36 ਅੰਕ ਭਾਵ 0.82 ਫੀਸਦੀ ਡਿੱਗ ਕੇ 40,793.81 'ਤੇ ਅਤੇ ਨਿਫਟੀ 101.35 ਅੰਤ ਭਾਵ 0.83 ਫੀਸਦੀ ਡਿੱਗ ਕੇ 12,049.80 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਮਾਲਕੈਪ-ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਸਮਾਲਕੈਪ ਇੰਡੈਕਸ 0.03 ਫੀਸਦੀ ਅਤੇ ਮਿਡਕੈਪ ਇੰਡੈਕਸ 0.14 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 238 ਅੰਕ ਡਿੱਗ ਕੇ 31111 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ. ਫਾਰਮਾ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਆਈ.ਟੀ.ਇੰਡੈਕਸ 1.94 ਫੀਸਦੀ, ਫਾਰਮਾ ਇੰਡੈਕਸ 0.02 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਟਾਪ ਗੇਨਰਸ
ਭਾਰਤੀ ਇੰਫਰਾਟੈੱਲ, ਅਦਾਨੀ ਪੋਟਰਸ, ਭਾਰਤੀ ਏਅਰਟੈੱਲ, ਐੱਚ.ਡੀ.ਐੱਫ.ਸੀ. ਬੈਂਕ, ਐੱਨ.ਟੀ.ਪੀ.ਸੀ. ਇੰਡਸਇੰਡ ਬੈਂਕ, ਕੋਟਕ ਮਹਿੰਦਰਾ
ਟਾਪ ਲੂਜ਼ਰਸ
ਜੀ ਇੰਟਰਟੇਨਮੈਂਟ, ਯੈੱਸ ਬੈਂਕ, ਐੱਚ.ਯੂ.ਐੱਲ., ਡਾ ਰੈੱਡੀਜ਼ ਲੈਬਸ, ਐੱਸ.ਬੀ.ਆਈ., ਮਹਿੰਦਰਾ ਐਂਡ ਮਹਿੰਦਰਾ
ਚਿਦਾਂਬਰਮ ਦਾ ਦਾਅਵਾ : ED ਕਿਸੇ ਜਾਇਦਾਦ ਜਾਂ ਖਾਤੇ ਬਾਰੇ ਇਕ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ
NEXT STORY