ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੀ ਸ਼ੁਰੂਆਤੀ 'ਚ ਸੈਂਸੈਕਸ 133.69 ਅੰਕ ਭਾਵ 0.37 ਫੀਸਦੀ ਵਧ ਕੇ 36,454.98 'ਤੇ ਅਤੇ ਨਿਫਟੀ 32.85 ਅੰਕ ਭਾਵ 0.30 ਫੀਸਦੀ ਵਧ ਕੇ 10,926.15 'ਤੇ ਖੁੱਲ੍ਹਿਆ ਹੈ। ਬ੍ਰਿਟੇਨ ਅਤੇ ਯੂਰਪੀ ਸੰਘ ਦੇ ਭਵਿੱਖ ਦੇ ਸੰਬੰਧਾਂ ਨੂੰ ਲੈ ਕੇ ਅਨਿਸ਼ਚਿਤਤਾ ਦੇ ਚੱਲਦੇ ਸੰਸਾਰਕ ਬਾਜ਼ਾਰਾਂ 'ਚ ਮਿਲੇ-ਜੁਲੇ ਰੁਖ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੌਰਾਨ ਬੁੱਧਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਘਾਟੇ-ਵਾਧੇ ਦਾ ਦੌਰ ਰਿਹਾ ਅਤੇ ਮੁੱਖ ਸ਼ੇਅਰ ਬਾਜ਼ਾਰ ਕਰੀਬ-ਕਰੀਬ ਪਿਛਲੇ ਦਿਨ ਦੇ ਪੱਧਰ 'ਤੇ ਬਣੇ ਰਹੇ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ 'ਚ ਕਰੀਬ 20 ਅੰਕ ਦਾਅਰੇ 'ਚ ਘਾਟੇ-ਵਾਧੇ ਦੇ ਬਾਅਦ ਅੰਤ 'ਚ 2.96 ਅੰਕ ਭਾਵ 0.01 ਫੀਸਦੀ ਦੇ ਨਾ-ਮਾਤਰ ਦੇ ਲਾਭ ਦੇ ਨਾਲ 36,321.29 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਨਿਫਟੀ 3.50 ਅੰਕ ਭਾਵ 0.03 ਫੀਸਦੀ ਉੱਪਰ ਚੜ੍ਹ ਕੇ 10,890.30 'ਤੇ ਬੰਦ ਹੋਇਆ ਹੈ।
ਰੁਪਿਆ 9 ਪੈਸੇ ਵਧ ਕੇ 71.15 ਦੇ ਪੱਧਰ 'ਤੇ ਖੁੱਲ੍ਹਿਆ
NEXT STORY