ਮੁੰਬਈ — ਨਵੇਂ ਆਰਡਰਾਂ 'ਚ ਆਈ ਕਮੀ ਅਤੇ ਉਤਪਾਦਨ 'ਚ ਰਹੀ ਗਿਰਾਵਟ ਕਾਰਨ ਅਪ੍ਰੈਲ 'ਚ ਸੇਵਾ ਖੇਤਰ ਦੀਆਂ ਗਤੀਵਿਧਿਆਂ 7 ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ ਅਤੇ ਇਸ ਦਾ ਨਿਕਕਈ ਸੂਚਕ ਅੰਕ ਘੱਟ ਕੇ 51 'ਤੇ ਰਹਿ ਗਿਆ। ਨਿਕਕਈ ਵਲੋਂ ਸੋਮਵਾਰ ਨੂੰ ਜਾਰੀ ਭਾਰਤੀ ਸੇਵਾ ਕਾਰੋਬਾਰ ਗਤੀਵਿਧੀ ਸੂਚਕ ਅੰਕ ਰਿਪੋਰਟਰ ਵਿਚ ਕਿਹਾ ਗਿਆ ਹੈ ਕਿ ਸੇਵਾ ਕੰਪਨੀਆਂ ਨੂੰ ਮਿਲਣ ਵਾਲੇ ਨਵੇਂ ਆਰਡਰਾਂ ਦੀ ਵਾਧਾ ਦਰ ਵੀ 7 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਫਰਵਰੀ ਵਿਚ ਸੇਵਾ ਖੇਤਰ ਦਾ ਸੂਚਕ ਅੰਕ 52.5 'ਤੇ ਰਿਹਾ ਸੀ ਜਿਹੜਾ ਕਿ ਮਾਰਚ ਵਿਚ ਘੱਟ ਕੇ 6 ਮਹੀਨੇ ਦੇ ਹੇਠਲੇ ਪੱਧਰ 52 'ਤੇ ਆ ਗਿਆ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵੀ ਸੇਵਾ ਖੇਤਰ ਦੀ ਹੌਲੀ ਰਫਤਾਰ ਨਾਲ ਹੋਈ। ਸੂਚਕਅੰਕ ਦਾ 50 'ਤੇ ਹੋਣਾ ਸਥਿਰਤਾ ਦਰਸਾਉਂਦਾ ਹੈ। ਇਸ ਦਾ 50 ਤੋਂ ਉੱਪਰ ਹੋਣਾ ਵਾਧੇ ਦਾ ਅਤੇ ਇਸ ਤੋਂ ਘੱਟ ਹੋਣਾ ਗਿਰਾਵਟ ਦਾ ਸੰਕੇਤ ਦਿੰਦਾ ਹੈ।
ਰਿਪੋਰਟ ਦੇ ਮੁਤਾਬਕ ਬੀਤੇ ਮਹੀਨੇ ਉਤਪਾਦਨ ਦੀ ਵਾਧਾ ਦਰ ਵੀ 7 ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਈ। ਇਹ ਸਤੰਬਰ 2018 ਦੇ ਬਾਅਦ ਦੇ ਹੇਠਲੇ ਪੱਧਰ 'ਤੇ ਰਹੀ। ਰਣਨੀਤਕ ਮੁੱਲ ਨਿਰਧਾਰਨ ਅਤੇ ਸਫਲ ਵਿਗਿਆਪਨ ਦੇ ਕਾਰਨ ਨਵੇਂ ਆਰਡਰ ਆਏ ਪਰ ਇਸਦੀ ਰਫਤਾਰ ਵੀ 7 ਮਹੀਨੇ ਦੇ ਹੇਠਲੇ ਪੱਧਰ 'ਤੇ ਰਹੀ। ਗਾਹਕਾਂ ਵਲੋਂ ਆਨ ਲਾਈਨ ਬੁਕਿੰਗ ਜ਼ਿਆਦਾ ਰਹਿਣ , ਮੁਕਾਬਲੇਬਾਜ਼ ਮਾਹੌਲ ਅਤੇ ਚੋਣਾਂ ਦੇ ਕਾਰਨ ਨਵੇਂ ਆਰਡਰਾਂ ਦੀ ਰਫਤਾਰ ਅਪ੍ਰੈਲ 'ਚ ਸੁਸਤ ਰਹੀ। ਕਾਰਖਾਨਿਆਂ ਦੇ ਆਰਡਰ ਦੀ ਵਾਧਾ ਦਰ ਅਗਸਤ 2018 ਦੇ ਹੇਠਲੇ ਪੱਧਰ 'ਤੇ ਰਹੀ।
ਵਿਦੇਸ਼ੀ ਬਜ਼ਾਰਾਂ ਤੋਂ ਮੰਗ ਇਸ ਮਹੀਨੇ ਦੇ ਉੱਚ ਪੱਧਰ 'ਤੇ ਰਹੀ। ਨਿਰਯਾਤ ਦੇ ਨਵੇਂ ਆਰਡਰ ਮਿਲਣ ਕਾਰਨ ਸੇਵਾ ਪ੍ਰਦਾਤਾਵਾਂ ਨੇ ਪਿਛਲੇ ਮਹੀਨੇ ਜ਼ਿਆਦਾ ਭਰਤੀਆਂ ਕੀਤੀਆਂ। ਹਾਲਾਂਕਿ ਨਵੀਆਂ ਭਰਤੀਆਂ 'ਚ ਆਮ ਵਾਧਾ ਰਿਹਾ ਪਰ ਮਾਰਚ ਦੇ ਮੁਕਾਬਲੇ ਇਸ 'ਚ ਜ਼ਿਆਦਾ ਤੇਜ਼ੀ ਰਹੀ। ਸੇਵਾ ਖੇਤਰ ਲਈ ਲਾਗਤ ਮਹਿੰਗਾਈ ਦਰ ਕਰੀਬ 2 ਸਾਲ 'ਚ ਦੂਜੀ ਵਾਰ ਸਭ ਤੋਂ ਘੱਟ ਰਫਤਾਰ ਨਾਲ ਵਧੀ। ਕਰੀਬ 98 ਫੀਸਦੀ ਸੇਵਾ ਪ੍ਰਦਾਤਾਵਾਂ ਨੇ ਲਾਗਤ ਮੁੱਲ 'ਚ ਮਾਰਚ ਦੀ ਤੁਲਨਾ 'ਚ ਕਿਸੇ ਵੀ ਤਰ੍ਹਾਂ ਦੇ ਪਰਿਵਰਤਨ ਨਾ ਆਉਣ ਦੀ ਗੱਲ ਕਹੀ।
ਜ਼ਿਆਦਾਤਰ ਸੇਵਾ ਪ੍ਰਦਾਤਾਵਾਂ ਦਾ ਮੰਨਣਾ ਹੈ ਕਿ ਨਵੀਂ ਸਰਕਾਰ ਦੇ ਗਠਨ ਦੇ ਬਾਅਦ ਆਰਥਿਕ ਮਾਹੌਲ ਆਮ ਹੋ ਜਾਵੇਗਾ। ਨਿਕਕਈ ਲਈ ਰਿਪੋਰਟ ਤਿਆਰ ਕਰਨ ਵਾਲੀ ਏਜੰਸੀ ਆਈ.ਐਚ.ਐਸ. ਮਾਰਕਿਟ ਦੀ ਮੁੱਖ ਅਰਥਸ਼ਾਸਤਰੀ ਪਾਲਿਆਨਾ ਡੀ ਲੀਮਾ ਨੇ ਸੇਵਾ ਖੇਤਰ 'ਤੇ ਪ੍ਰਕਿਰਿਆ ਵਿਅਕਤ ਕਰਦੇ ਹੋਏ ਕਿਹਾ,'ਭਾਵੇਂ ਅਜਿਹਾ ਲੱਗ ਰਿਹਾ ਹੈ ਕਿ ਭਾਰਤ ਦੇ ਨਿੱਜੀ ਖੇਤਰ ਦੀ ਅਰਥ ਵਿਵਸਥਾ ਘੱਟ ਵਾਧਾ ਦਰ ਵਾਲੇ ਪੜਾਅ 'ਤੇ ਹੈ ਪਰ ਇਸ ਦੀ ਸੁਸਤ ਪੈ ਰਹੀ ਰਫਤਾਰ ਚੋਣਾਂ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਨਾਲ ਜੁੜੀ ਹੈ। ਕੰਪਨੀਆਂ ਜ਼ਿਆਦਾਤਰ ਨਵੀਂ ਸਰਕਾਰ ਦੇ ਗਠਨ ਦੇ ਬਾਅਦ ਬਿਹਤਰੀ ਦਾ ਅਨੁਮਾਨ ਕਰਦੀਆਂ ਹਨ। ਹਾਲਾਂਕਿ ਸਿਰਫ ਚੋਣ ਹੀ ਸੁਸਤ ਰਫਤਾਰ ਦਾ ਕਾਰਨ ਨਹੀਂ ਹਨ। ਸੇਵਾ ਖੇਤਰ ਲਈ ਪ੍ਰਤੀਯੋਗ ਕੀਮਤ ਅਤੇ ਗਾਹਕਾਂ ਨੂੰ ਆਨਲਾਈਨ ਬੁਕਿੰਗ ਲਈ ਤਰਜੀਹ ਦੇਣ ਨਾਲ ਨਵੀਂ ਮੰਗ 'ਚ ਗਿਰਾਵਟ ਆਈ ਹੈ। ਨਵੀਂਆਂ ਭਰਤੀਆਂ ਦੇ ਮਾਮਲੇ 'ਚ ਸਕਰਾਤਮਕਤਾ ਰਹੀ ਹੈ। ਕੰਪਨੀਆਂ ਨੇ ਤੇਜ਼ੀ ਨਾਲ ਨਵੀਂਆਂ ਭਰਤੀਆਂ ਕੀਤੀਆਂ ਹਨ।
ਅਕਸ਼ੇ ਤ੍ਰਿਤੀਆ 'ਤੇ ਨਾ ਪਵੋ ਛੋਟ ਦੇ ਚੱਕਰ 'ਚ, ਲੱਗ ਸਕਦੈ ਚੂਨਾ
NEXT STORY