ਮੁੰਬਈ—ਹਾਊਸਿੰਗ ਫਾਈਨੈਂਸ ਅਤੇ ਰੀਅਲ ਅਸਟੇਟ ਸਟਾਕਸ 'ਚ ਆਈ ਗਿਰਾਵਟ ਨਾਲ ਸ਼ੇਅਰ ਬਾਜ਼ਾਰ 'ਚ ਵੱਡੀ ਬਿਕਵਾਲੀ ਸ਼ੁਰੂ ਹੋਈ ਹੈ। ਦਿੱਲੀ ਦੇ ਇਸ ਮਸ਼ਹੂਰ ਬਿਲਡਰ ਦੇ ਡਿਫਾਲਟ ਕਰਨ ਦੇ ਬਾਅਦ ਹੋਮ ਲੋਨ ਕੰਪਨੀਆਂ ਦੀ ਕੈਸ਼ ਪੋਜੀਸ਼ਨ ਨਾਲ ਜੁੜੀ ਚਿੰਤਾ ਫਿਰ ਤੋਂ ਵਧ ਗਈ ਹੈ। ਬੈਂਚਮਾਰਕ ਇੰਡੈਕਸ ਸੈਂਸੈਕਸ 383 ਅੰਕ ਭਾਵ 1.1 ਫੀਸਦੀ ਦੀ ਗਿਰਾਵਟ ਦੇ ਨਾਲ 34,779.58 ਅਤੇ ਨਿਫਟੀ 131.70 ਅੰਕ ਭਾਵ 1.2 ਫੀਸਦੀ ਫਿਸਲ ਕੇ 10,453.05 'ਤੇ ਬੰਦ ਹੋਇਆ ਹੈ। ਬਿਲਡਰ ਸੁਪਰਟੈੱਕ ਦੇ ਡਿਫਾਲਟ ਕਰਨ ਦੇ ਬਾਅਦ ਐੱਨ.ਬੀ.ਐੱਫ.ਸੀ. ਅਤੇ ਰਿਐਲਟੀ ਸਟਾਕਸ 'ਚ ਸਭ ਤੋਂ ਜ਼ਿਆਦਾ ਗਿਰਾਵਟ ਇੰਡੀਆਬੁਲਸ ਹਾਊਸਿੰਗ ਫਾਈਨੈਂਸ 'ਚ ਆਈ ਹੈ। ਕੰਪਨੀ ਦੇ ਸ਼ੇਅਰ 13 ਫੀਸਦੀ ਟੁੱਟ ਕੇ 788.85 ਰੁਪਏ ਬੰਦ ਹੋਏ ਹਨ। ਸੁਪਰਟੈੱਕ ਨੂੰ ਕੰਪਨੀ ਨੇ 600 ਕਰੋੜ ਰੁਪਏ ਦਾ ਕਰਜ਼ ਦਿੱਤਾ ਹੈ ਜਦੋਂ ਕਿ ਬੁੱਧਵਾਰ ਦੀ ਗਿਰਾਵਟ ਨਾਲ ਕੰਪਨੀ ਦੇ ਮਾਰਕਿਟ ਕੈਪ 'ਚ 3,000 ਕਰੋੜ ਦੀ ਕਮੀ ਆਈ ਹੈ। ਉਸ ਦਾ ਅਸਰ ਦੀਵਾਨ ਹਾਊਸਿੰਗ, ਕੇਨਫਿਨ ਹੋਮਸ ਅਤੇ ਰੈਪਕੋ ਹੋਮ ਵਰਗੇ ਹੋਮ ਲੋਨ ਕੰਪਨੀਆਂ 'ਤੇ ਵੀ ਪਿਆ ਹੈ। ਮੈਕਵੇਰੀ ਦੇ ਐਨਾਲਿਸਟ ਸੁਰੇਸ਼ ਗਣਪਤੀ ਨੇ ਕਿਹਾ ਕਿ ਮਾਰਕਿਟ ਨੂੰ ਡਰ ਹੈ ਕਿ ਸੁਪਰਟੈੱਕ ਦੇ ਬਾਅਦ ਦੂਜੇ ਡਿਫਾਲਟ ਵੀ ਹੋ ਸਕਦੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਤੱਕ ਸ਼ੇਅਰ ਬਾਜ਼ਾਰ ਲਗਾਤਾਰ ਤਿੰਨ ਟ੍ਰੇਡਿੰਗ ਸੇਸ਼ਨ 'ਚ ਹਰੇ ਨਿਸ਼ਾਨ 'ਚ ਰਿਹਾ ਸੀ।
ਬੈਂਕ ਅਤੇ ਆਟੋ ਸਟਾਕਸ 'ਚ ਵੀ ਬੁੱਧਵਾਰ ਨੂੰ ਗਿਰਾਵਟ ਆਈ ਹੈ। ਯੈੱਸ ਬੈਂਕ, ਅਡਾਨੀ ਪੋਟਰਸ, ਮਾਰੂਤੀ ਸੁਜ਼ੂਕੀ ਇੰਡੀਆ, ਟਾਟਾ ਮੋਟਰਜ਼, ਟਾਟਾ ਸਟੀਲ ਅਤੇ ਐੱਸ.ਬੀ.ਸੀ. 'ਚ 3-7 ਫੀਸਦੀ ਦਾ ਕਨੈਕਸ਼ਨ ਹੋਇਆ ਹੈ। ਸੈਂਸੈਕਸ 'ਚ ਸ਼ਾਮਲ ਸਟਾਕਸ 'ਚ ਇਨ੍ਹਾਂ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਿਹਾ ਹੈ।
ਦੁਸਹਿਰੇ ਦੇ ਮੌਕੇ 'ਤੇ ਅੱਜ ਸ਼ੇਅਰ ਬਾਜ਼ਾਰ ਬੰਦ
NEXT STORY