ਨਵੀਂ ਦਿੱਲੀ—ਰਿਐਲਟੀ ਖੇਤਰ ਦੀ ਕੰਪਨੀ ਸ਼੍ਰੀਰਾਮ ਪ੍ਰਾਪਰਟੀਜ਼ ਨੇ ਆਪਣੇ ਨਿਰਦੇਸ਼ਕ ਮੰਡਲ 'ਚੋਂ ਪੰਜ ਸੁਤੰਤਰ ਨਿਰਦੇਸ਼ਕਾਂ ਦੀ ਨਿਯੁਕਤੀ ਕੀਤੀ ਹੈ। ਇਸ 'ਚ ਗ੍ਰਹਿ ਸਕੱਤਰ ਅਹੁਦੇ ਤੋਂ ਰਿਟਾਇਰਡ ਹੋਏ ਅਨਿਲ ਗੋਸਵਾਮੀ ਸ਼ਾਮਲ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਭਾਰਤੀ ਬੀਮਾ ਵਿਕਾਸ ਅਤੇ ਰੇਗੂਲੇਟਰੀ ਅਥਾਰਿਟੀ (ਇਰਡਾ) ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੇ ਸਾਬਕਾ ਚੇਅਰਮੈਨ ਟੀ.ਐੱਸ. ਵਿਜਯਨ, ਐੱਚ.ਡੀ.ਐੱਫ.ਸੀ. ਪ੍ਰਾਪਰਟੀ ਵੈਂਚਰਸ ਦੇ ਪ੍ਰਬੰਧ ਨਿਰਦੇਸ਼ਕ ਕੇ.ਜੀ. ਕ੍ਰਿਸ਼ਨਾ ਮੂਰਤੀ, ਆਈ.ਆਈ.ਐੱਮ-ਬੰਬਈ ਤੋਂ ਰਿਟਾਇਰਡ ਪ੍ਰੋਫੈਸਰ ਆਰ ਵਿਦਿਆਨਾਥ ਅਤੇ ਕੇਂਦਰੀ ਪ੍ਰਤੱਖ ਟੈਕਸ ਬੋਰਡ ਦੀ ਸਾਬਕਾ ਚੇਅਰਮੈਨ ਅਨੀਤਾ ਕਪੂਰ ਨੂੰ ਨਿਰਦੇਸ਼ਕ ਮੰਡਲ 'ਚ ਸੁਤੰਤਰ ਨਿਰਦੇਸ਼ਕ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਐੱਮ. ਮੁਰਲੀ ਨੂੰ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਤੌਰ 'ਤੇ ਚੁਣਿਆ ਹੈ।
ਮੰਡੀਆਂ 'ਚ ਰੁਲ ਰਹੇ ਪਿਆਜ਼ ਦੀ ਸਾਰ ਲਵੇਗੀ ਸਰਕਾਰ, ਸੂਬਿਆਂ ਤੋਂ ਮੰਗੇ ਪ੍ਰਸਤਾਵ
NEXT STORY