ਨਵੀਂ ਦਿੱਲੀ–ਘਰੇਲੂ ਏਅਰਲਾਈਨ ਸਪਾਈਸਜੈੱਟ ਨੇ ਕਿਹਾ ਕਿ ਉਹ 22 ਜੁਲਾਈ ਤੋਂ 26 ਨਵੀਆਂ ਘਰੇਲੂ ਉਡਾਣਾਂ ਦਾ ਸੰਚਾਲਨ ਸ਼ੁਰੂ ਕਰੇਗੀ। ਸਪਾਈਸਜੈੱਟ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਨਾਸਿਕ-ਦਿੱਲੀ, ਹੈਦਰਾਬਾਦ-ਜੰਮੂ, ਮੁੰਬਈ-ਗੁਹਾਟੀ, ਝਾਰਸੁਗੁਡਾ-ਮਦੁਰੈ, ਵਾਰਾਣਸੀ-ਅਹਿਮਦਾਬਾਦ ਅਤੇ ਕੋਲਕਾਤਾ-ਜਬਲਪੁਰ ਮਾਰਗਾਂ ’ਤੇ ਸਿੱਧੀਆਂ ਉਡਾਣਾਂ ਦਾ ਸੰਚਾਲਨ ਸ਼ੁਰੂ ਕਰੇਗੀ।
ਇਸ ਤੋਂ ਇਲਾਵਾ ਸਪਾਈਸਜੈੱਟ ਅਹਿਮਦਾਬਾਦ-ਜੈਪੁਰ, ਦਿੱਲੀ-ਹੈਦਰਾਬਾਦ, ਦਿੱਲੀ-ਧਰਮਸ਼ਾਲਾ ਅਤੇ ਅੰਮ੍ਰਿਤਸਰ-ਅਹਿਮਦਾਬਾਦ ਮਾਰਗਾਂ ’ਤੇ ਆਪਣੀਆਂ ਉਡਾਣਾਂ ਦੀ ਗਿਣਤੀ ’ਚ ਵਾਧਾ ਵੀ ਕਰਨ ਜਾ ਰਹੀ ਹੈ। ਏਅਰਲਾਈਨ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਉਡਾਣਾਂ ਲਈ ਉਹ ਬੋਇੰਗ-737 ਅਤੇ ਕਿਊ400 ਜਹਾਜ਼ਾਂ ਦਾ ਇਸਤੇਮਾਲ ਕਰੇਗੀ।
ਵਿਦੇਸ਼ੀ ਬਾਜ਼ਾਰਾਂ ’ਚ ਭਾਅ ਟੁੱਟਣ ਨਾਲ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਆ ਰਹੀ ਹੈ ਗਿਰਾਵਟ
NEXT STORY