ਨਵੀਂ ਦਿੱਲੀ—25 ਕਰੋੜ ਰੁਪਏ ਤੱਕ ਸਾਲਾਨਾ ਟਰਨਓਵਰ ਵਾਲੇ ਛੋਟੇ ਸਟਾਰਟਅਪ ਨੂੰ ਸ਼ੁਰੂਆਤੀ ਸੱਤ ਸਾਲ 'ਚ ਤਿੰਨ ਸਾਲ ਦੀ ਆਮਦਨ 'ਤੇ ਟੈਕਸ ਤੋਂ 100 ਫੀਸਦੀ ਛੂਟ ਦਾ ਲਾਭ ਮਿਲਣਾ ਜਾਰੀ ਰਹੇਗਾ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਵੀਰਵਾਰ ਨੂੰ ਇਕ ਸਪੱਸ਼ਟੀਕਰਣ ਦੇ ਮਾਧਿਅਮ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਮੁਤਾਬਕ ਅਜਿਹੇ ਸਟਾਰਟਅਪ ਨੂੰ ਆਮਦਨ ਟੈਕਸ ਕਾਨੂੰਨ 1961 ਦੀ ਧਾਰਾ 80 ਆਈ.ਏ.ਸੀ. ਦੇ ਤਹਿਤ ਟੈਕਸ 'ਚ ਛੂਟ ਮਿਲਦੀ ਰਹੇਗੀ। ਸਪੱਸ਼ਟੀਕਰਨ 'ਚ ਕਿਹਾ ਗਿਆ ਹੈ ਕਿ ਉਦਯੋਗ ਪ੍ਰਚਾਰ ਅਤੇ ਅੰਦਰੂਨੀ ਵਪਾਰ ਵਿਭਾਗ ਵਲੋਂ ਮਾਨਤਾ ਪ੍ਰਾਪਤ ਸਾਰੇ ਸਟਾਰਟਅਪ ਇਸ ਟੈਕਸ ਛੂਟ ਲਈ ਖੁਦ ਯੋਗ ਨਹੀਂ ਹੋਣਗੇ। ਜੋ ਸਟਾਰਟਅਪ ਆਮਦਨ ਕਾਨੂੰਨ ਦੀ ਧਾਰਾ 80-ਆਈ.ਏ.ਸੀ. ਦੀਆਂ ਸ਼ਰਤਾਂ ਨੂੰ ਪੂਰਾ ਕਰਨਗੇ ਉਹ ਹੀ ਟੈਕਸ ਛੂਟ ਦਾ ਦਾਅਵਾ ਕਰ ਸਕਣਗੇ।
ਇਸ ਦੇ ਮੱਦੇਨਜ਼ਰ ਸਟਾਰਟਅਪ ਦੇ ਟਰਨਓਵਰ ਦੀ ਸੀਮਾ ਆਮਦਨ ਕਾਨੂੰਨ ਦੀ ਧਾਰਾ 80-ਆਈ.ਏ.ਸੀ.ਕੇ. ਅਨੁਰੂਪ ਤੈਅ ਹੋਵੇਗੀ, ਨਾ ਕਿ ਡੀ.ਪੀ.ਆਈ.ਆਈ.ਟੀ. ਦੀ ਅਧਿਸੂਚਨਾ ਦੇ ਅਨੁਰੂਪ
ਸੀ.ਬੀ.ਡੀ.ਟੀ. ਨੇ ਸਪੱਸ਼ਟੀਕਰਣ 'ਚ ਕਿਹਾ ਕਿ 19 ਫਰਵਰੀ 2019 ਨੂੰ ਡੀ.ਪੀ.ਆਈ.ਆਈ.ਟੀ. ਵਲੋਂ ਜਾਰੀ ਅਧਿਸੂਚਨਾ ਅਤੇ ਆਮਦਨ ਟੈਕਸ ਕਾਨੂੰਨ 'ਚ ਟਰਨਓਵਰ ਦੀ ਸੀਮਾ 'ਚ ਕੋਈ ਅੰਤਰ ਨਹੀਂ ਹੈ। ਦੋਵਾਂ 'ਚ ਇਹ ਸੀਮਾ 25 ਕਰੋੜ ਰੁਪਏ ਹੀ ਹੈ।
ਸਿਰਫ 2 ਘੰਟੇ 'ਚ ਸਬਜ਼ੀ-ਫਲ ਅਤੇ ਗ੍ਰਾਸਰੀ ਡਿਲਿਵਰੀ ਕਰੇਗੀ ਐਮਾਜ਼ੋਨ ਫਰੈੱਸ਼ ਸਟੋਰ
NEXT STORY