ਨਵੀਂ ਦਿੱਲੀ — ਵਣਜ ਅਤੇ ਉਦਯੋਗ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਸਟਾਰਟਅੱਪ ਲਈ ਕੀਤੀ ਗਈ ਪਹਿਲ ਦੇ ਆਧਾਰ 'ਤੇ ਸਾਲ 2019 ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰੈਂਕਿੰਗ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਇਸ ਪ੍ਰਕਿਰਿਆ ਦੇ ਤਹਿਤ ਮਈ 2018 ਤੋਂ ਜੂਨ 2019 ਦੇ ਵਿਚ ਸਟਾਰਟਅੱਪ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਚੁੱਕੇ ਗਏ ਕਦਮਾਂ ਦਾ ਮੁਲਾਂਕਣ ਕੀਤਾ ਜਾਵੇਗਾ। ਵਣਜ ਅਤੇ ਉਦਯੋਗ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ,'ਰੈਂਕਿੰਗ ਢਾਂਚਾ 2019 ਵਿਚ 7 ਪਹਿਲੂਆਂ ਅਤੇ 30 ਗਤੀਵਿਧਿਆਂ 'ਤੇ ਧਿਆਨ ਦਿੱਤਾ ਜਾਵੇਗਾ।' ਇਨ੍ਹਾਂ ਪਹਿਲੂਆਂ 'ਚ ਸੰਸਥਾਗਤ ਸਹਿਯੋਗ, ਨਿਯਮਾਂ ਗੀ ਸਰਲਤਾ, ਜਨਤਕ ਖਰੀਦ ਪ੍ਰਕਿਰਿਆ ਨੂੰ ਅਸਾਨ ਬਣਾਉਣਾ ਅਤੇ ਜਾਗਰੂਕਤਾ ਫੈਲਾਉਣ ਵਰਗੇ ਕਾਰਜ ਸ਼ਾਮਲ ਹਨ। ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ(DPIIT) ਨੇ ਸੰਬੰਧਿਤ ਪੱਖਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਢਾਂਚਾ ਤਿਆਰ ਕੀਤਾ ਹੈ।
ਉੱਚੇ ਕਿਰਾਏ ਨਾਲ ਹਵਾਬਾਜ਼ੀ ਖੇਤਰ 'ਚ ਸੁਸਤੀ, 52 ਮਹੀਨੇ ਬਾਅਦ ਵਾਧਾ ਦਰ 10 ਫੀਸਦੀ ਤੋਂ ਘਟ
NEXT STORY