ਨਵੀਂ ਦਿੱਲੀ—ਅਮਰੀਕਾ ਅਤੇ ਚੀਨ 'ਚ ਟ੍ਰੇਡ ਵਾਰ ਦੀਆਂ ਚੁਣੌਤੀਆਂ ਦੇ ਵਿਚਕਾਰ ਭਾਰਤੀ ਕੰਪਨੀਆਂ ਨੂੰ ਸਟੀਲ ਆਯਾਤ 'ਚ ਭਾਰੀ ਵਾਧਾ ਹੋਣ ਦਾ ਖਦਸਾ ਹੈ। ਅਮਰੀਕਾ ਵਲੋਂ ਲਗਾਏ ਗਏ ਆਯਾਤ ਟੈਕਸ ਦੇ ਕਾਰਨ ਸਟੀਲ ਕੰਪਨੀਆਂ ਆਪਣਾ ਉਤਪਾਦ ਭਾਰਤ ਦੇ ਵਲੋਂ ਮੋੜ ਸਕਦੀ ਹੈ। ਇਹ ਗੱਲ ਇੰਡੀਅਨ ਸਟੀਲ ਐਸੋਸੀਏਸ਼ਨ ਦੇ ਸੈਕ੍ਰਟਰੀ ਜਨਰਲ ਭਾਸਕਰ ਚੈਟਰਜੀ ਨੇ ਕਹੀ ਹੈ।
ਜੇ.ਐੱਸ.ਡਬਲਿਊ ਸਟੀਲ ਲਿਮਟਿਡ ਦੇ ਜੁਆਇੰਟ ਡਾਇਰੈਕਟਰ ਸ਼ੇਸ਼ਗਿਰੀ ਰਾਵ ਮੁਤਾਬਕ ਗਲੋਬਲ ਐਕਸਪੋਰਟ ਦਾ 17 ਫੀਸਦੀ ਭਾਵ ਲਗਭਗ 800 ਲੱਖ ਟਨ ਸਟੀਲ ਭਾਰਤ ਦੇ ਬਾਜ਼ਾਰ 'ਚ ਆ ਸਕਦੀ ਹੈ। 6 ਜੁਲਾਈ ਤੋਂ ਬਾਅਦ ਸੰਸਾਰਿਕ ਪੱਧਰ 'ਤੇ ਵਪਾਰ 'ਚ ਬਣਨ ਵਾਲੀ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਇਹ ਟਿੱਪਣੀ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨ ਦੇ 34 ਅਰਬ ਡਾਲਰ ਦੇ ਸਾਮਾਨ 'ਤੇ ਆਯਾਤ ਡਿਊਟੀ ਲਗਾਉਣ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਚੀਨ ਨੇ ਵੀ ਇਸ ਦਾ ਜਵਾਬ ਦਿੱਤਾ। ਉੱਧਰ ਭਾਰਤ ਅਜਿਹਾ ਦੇਸ਼ ਹੈ ਜੋ ਇਸ ਬਹਿਸ ਤੋਂ ਬਾਹਰ ਹੈ ਅਤੇ ਦੁਨੀਆ ਦੀ ਵਧਦੀ ਹੋਈ ਅਰਥਵਿਵਸਥਾ ਹੋਣ ਕਾਰਨ ਚੰਗੇ ਬਾਜ਼ਾਰ ਦੇ ਰੂਪ 'ਚ ਦੇਖਿਆ ਜਾਂਦਾ ਹੈ।
ਦੇਸ਼ 'ਚ ਸਟੀਲ ਉਦਯੋਦ ਨੂੰ ਸੁਧਾਰਨ ਦੀ ਲੋੜ ਹੈ ਕਿਉਂਕਿ ਸੰਭਾਵਨਾ ਹੈ ਕਿ ਅਗਲੇ ਸਾਲ ਜਾਪਾਨ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਸਟੀਲ ਉਤਪਾਦਨ ਦੇਸ਼ ਹੋ ਜਾਵੇਗਾ। ਦੂਜੇ ਸਟੀਲ ਨਿਰਮਾਤਾਵਾਂ ਨੇ ਵੀ ਟ੍ਰੇਡ ਵਾਰ ਦੇ ਖਤਰੇ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਥਿਸੇਨ ਕਰੁਪ ਏਜੀ ਦੀ ਇਟਲੀ ਦੀ ਇਕਾਈ ਨੇ ਕਿਹਾ ਕਿ ਜੇਕਰ ਯੂਰਪੀ ਸੰਘ ਕੋਈ ਕਦਮ ਨਹੀਂ ਚੁੱਕਦਾ ਹੈ ਤਾਂ 220 ਮਿਲੀਅਨ ਡਾਲਰ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਕੈਨੇਡਾ ਦੀ ਸਰਕਾਰ ਵੀ ਸਟੀਲ ਦੇ ਹੜ੍ਹ ਨੂੰ ਰੋਕਣ ਲਈ ਆਯਾਤ ਡਿਊਟੀ ਦਾ ਸਹਾਰਾ ਲੈ ਰਹੀ ਹੈ। ਯੂਰਪੀ ਸੰਘ ਵੀ ਅਜਿਹੇ ਹੀ ਕਦਮ ਚੁੱਕ ਰਿਹਾ ਹੈ।
ਪੈਨ ਨੂੰ ਆਧਾਰ ਨਾਲ ਜੋੜਨ ਦੀ ਸਮੇਂ ਸੀਮਾ ਵਧੀ, ਜਾਣੋ ਕੀ ਹੈ ਆਖਰੀ ਤਾਰੀਕ...
NEXT STORY