ਕੋਇੰਬਟੂਰ—ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਕੱਪੜਾ ਮੰਤਰਾਲਾ ਕੱਪੜਾ ਉਦਯੋਗ ਦੇ ਹਿੱਤ 'ਚ ਕਪਾਹ ਦੀਆਂ ਗੰਢਾਂ ਦੇ ਕੂੜੇ ਦੀ ਸਮੱਸਿਆ ਦੇ ਹੱਲ ਦੀ ਕੋਸ਼ਿਸ਼ ਕਰ ਰਿਹਾ ਹੈ। ਅਧਿਕਾਰੀ ਨੇ ਇਹ ਗੱਲ ਕਪਾਹ 'ਚ ਦੂਸ਼ਿਤ ਚੀਜ਼ਾਂ ਦਾ ਪੱਧਰ ਉੱਚਾ ਹੋਣ ਅਤੇ ਕਪਾਹ ਦੀ ਉਪਜ ਦਾ ਪੱਧਰ ਘੱਟ ਹੋਣ ਦੇ ਬਾਰੇ 'ਚ ਕੱਪੜਾ ਉਦਯੋਗ ਦੀ ਸ਼ਿਕਾਇਤ ਦਾ ਜਵਾਬ ਦੇ ਰਹੇ ਸਨ।
ਸੀ.ਸੀ.ਆਈ. ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਪੀ.ਐਲੀ. ਰਾਣੀ ਨੇ ਚੌਥੇ ਦੋ ਦਿਨੀਂ ਆਖਿਲ ਭਾਰਤੀ ਕਪਾਹ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਹਾਲਾਂਕਿ ਭਾਕਤ ਕਪਾਹ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਪਰ ਕਪਾਹ 'ਚ ਕੂੜਾ ਜ਼ਿਆਦਾ ਹੋਣ ਨਾਲ ਉਸ ਦੀ ਵਰਤੋਂ ਕਰਨ ਵਾਲੀਆਂ ਇਕਾਈਆਂ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਪਾਹ 'ਚ ਕੂੜੇ ਦੀ ਜਾਂਚ ਕਰਨ ਦੇ ਪਹਿਲੇ ਪੜ੍ਹਾਅ ਦੇ ਰੂਪ 'ਚ, ਭਾਰਤੀ ਮਾਨਕ ਬਿਊਰੋ ਜਿਨਿਗ ਮਿਲੋ ਤੋਂ ਆਉਣ ਵਾਲੀ ਕਪਾਹ ਦੀਆਂ ਗੰਢਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਇਕ ਪ੍ਰਣਾਲੀ ਤਿਆਰ ਕਰੇਗਾ।
ਅਜਿਹਾ ਕਰਕੇ ਸਰਕਾਰ ਪ੍ਰਦੂਸ਼ਣ ਦੇ ਸਰੋਤ ਨੂੰ ਜਾਣੇਗੀ ਅਤੇ ਨਿਵਾਰਕ ਉਪਾਆਂ ਨੂੰ ਅਪਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਕੱਪੜਾ ਮੰਤਰਾਲਾ ਵਲੋਂ ਪ੍ਰਸਤਾਵਿਤ ਕਪਾਹ 'ਤੇ ਤਕਨਾਲੋਜੀ ਮਿਸ਼ਨ ਦੇ ਦੂਜੇ ਪੜ੍ਹਾਅ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਗੰਢ 'ਚ ਕੂੜੇ ਦੀ ਸਮੱਸਿਆ ਦਾ ਹੱਲ ਸਵੈ ਹੀ ਹੋ ਜਾਵੇਗਾ। ਸੰਮੇਲਨ ਦਾ ਸੰਯੁਕਤ ਰੂਪ ਨਾਲ ਭਾਰਤੀ ਕਪਾਹ ਸੰਘ ਅਤੇ ਭਾਰਤੀ ਕਪਾਹ ਸੰਘ, ਬਠਿੰਡਾ ਵਲੋਂ ਆਯੋਜਿਤ ਕੀਤਾ ਗਿਆ ਸੀ।
ਕੇਰਲ ਹੜ੍ਹ: Paytm ਦੇ ਸੰਸਥਾਪਕ ਨੇ ਦਾਨ ਕੀਤੇ 10 ਹਜ਼ਾਰ ਰੁਪਏ, ਲੋਕਾਂ ਨੇ ਕੀਤਾ ਟ੍ਰੋਲ
NEXT STORY