ਆਟੋ ਡੈਸਕ– ਟਾਟਾ ਦੀਆਂ ਦੋ ਪ੍ਰਸਿੱਧ ਐੱਸ.ਯੂ.ਵੀ. ਗੱਡੀਆਂ SUV Tata Hexa ਅਤੇ Harrier ਬੰਪਰ ਡਿਸਕਾਊਂਟ ਦੇ ਨਾਲ ਖਰੀਦੀਆਂ ਜਾ ਸਕਦੀਆਂ ਹਨ। ਕੰਪਨੀ ਹੈਕਸਾ ’ਤੇ 2 ਲੱਖ, 30 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਆਫਰ ਕਰ ਰਹੀ ਹੈ। ਉਥੇ ਹੀ ਹੈਰੀਅਰ ਨੂੰ ਵੀ 1 ਲੱਖ, 75 ਹਜ਼ਾਰ ਰੁਪਏ ਤਕ ਦੀ ਛੋਟ ’ਤੇ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਐੱਸ.ਯੂ.ਵੀ. ’ਤੇ ਮਿਲਣ ਵਾਲੇ ਡਿਸਕਾਊਂਟ ਅਤੇ ਆਫਰ ਵੇਰੀਐਂਟ ਅਤੇ ਸ਼ਹਿਰ ’ਤੇ ਨਿਰਭਰ ਕਰਨਗੇ। ਡਿਸਕਾਊਂਟ ਤੋਂ ਬਾਅਦ ਫੁਲੀ ਲੋਡਿਡ ਟਾਟਾ ਹੈਰੀਅਰ ਤੁਹਾਨੂੰ ਆਨ-ਰੋਡ 19 ਲੱਖ ਰੁਪਏ ਤੋਂ ਘੱਟ ਕੀਮਤ ’ਚ ਮਿਲ ਜਾਵੇਗੀ।
ਹੈਕਸਾ ’ਚ 2.2 ਲੀਟਰ ਦਾ ਇੰਜਣ
ਪਾਵਰ ਅਤੇ ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ ਟਾਟਾ ਹੈਕਸਾ ’ਚ 2.2 ਲੀਟਰ ਦਾ 4 ਸਿਲੰਡਰ ਇੰਜਣ ਦਿੱਤਾ ਗਿਆ ਹੈ। ਮੈਨੁਅਲ ਟ੍ਰਾਂਸਮਿਸ਼ਨ ’ਚ ਇਹ ਇੰਜਣ 320Nm ਟਾਰਕ ਦੇ ਨਾਲ 150bhp ਦੀ ਪਾਵਰ ਜਨਰੇਟ ਕਰਦਾ ਹੈ। ਉਥੇ ਹੀ, ਆਟੋਮੈਟਿਕ ਟ੍ਰਾਂਸਮਿਸ਼ਨ ’ਚ 400Nm ਟਾਰਕ ਦੇ ਨਾਲ 156bhp ਦੀ ਪਾਵਰ ਮਿਲਦੀ ਹੈ।
ਅਪਗ੍ਰੇਡ ਹੋਵੇਗੀ ਹੈਰੀਅਰ
ਟਾਟਾ ਹੈਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ 2.0 ਲੀਟਰ ਦਾ ਕਰਾਯੋਟੈੱਕ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਸ ਦਾ 6-ਸਪੀਡ ਗਿਅਰਬਾਕਸ ਵਾਲਾ ਮੈਨੁਅਲ ਟ੍ਰਾਂਸਮਿਸ਼ਨ ਵੇਰੀਐਂਟ 138bhp ਦੀ ਪਾਵਰ ਪੈਦਾ ਕਰਦਾ ਹੈ। ਕੰਪਨੀ ਇਸ ਦੀ ਪਾਵਰ ਨੂੰ BS-6 ਨਿਯਮਾਂ ਦੇ ਹਿਸਾਬ ਨਾਲ ਅਪਗ੍ਰੇਡ ਕਰਨ ਵਾਲੀ ਹੈ। ਅਪਗ੍ਰੇਡ ਤੋਂ ਬਾਅਦ ਟਾਟਾ ਹੈਰੀਅਰ ’ਚ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਵਾਲਾ ਆਪਸ਼ਨ ਵੀ ਮਿਲੇਗਾ।
ਨੈਸਲੇ ਕੰਪਨੀ 'ਤੇ ਲੱਗਾ 90 ਕਰੋੜ ਦਾ ਜੁਰਮਾਨਾ
NEXT STORY