ਮੁੰਬਈ — ਵਿਦੇਸ਼ਾਂ ਵਿਚ ਸ਼ੇਅਰਾਂ ਅਤੇ ਪ੍ਰੋਪਰਟੀ ਵਿਚ ਨਿਵੇਸ਼ ਕਰਨ ਵਾਲੇ ਜਾਂ ਵਿਦੇਸ਼ੀ ਟਰੱਸਟਾਂ ਦੇ ਲਾਭਪਾਤਰਾਂ ਵਿਚ ਸ਼ਾਮਲ ਅਮੀਰ ਭਾਰਤੀਆਂ ਵੱਲ ਆਮਦਨ ਕਰ ਵਿਭਾਗ ਚੌਕੰਣਾ ਹੋ ਗਿਆ ਹੈ। ਵਿਭਾਗ ਉਨ੍ਹਾਂ ਵਲੋਂ ਕੀਤੇ ਗਏ ਨਿਵੇਸ਼ ਦੀ ਜਾਣਕਾਰੀ ਨਾ ਦੇਣ 'ਤੇ ਸਖਤ ਹੈ।
ਕੀ ਹੁੰਦਾ ਹੈ ਅਸਿੱਧਾ ਨਿਵੇਸ਼
ਜਿਸ ਸਮੇਂ ਕੋਈ ਭਾਰਤੀ ਨਾਗਰਿਕ ਕਿਸੇ ਵਿਦੇਸ਼ੀ ਕੰਪਨੀ 'ਚ ਸਟੇਕਹੋਲਡਰ ਹੁੰਦਾ ਹੈ ਅਤੇ ਉਹ ਕੰਪਨੀ ਦੂਜੀ ਕਿਸੇ ਵਿਦੇਸ਼ੀ ਕੰਪਨੀ ਵਿਚ ਨਿਵੇਸ਼ ਕਰਦੀ ਹੈ ਤਾਂ ਅਜਿਹੇ ਨਿਵੇਸ਼ ਨੂੰ ਭਾਰਤੀ ਨਾਗਰਿਕ ਦਾ ਇਨਡਾਇਰੈਕਟ ਇਨਵੈਸਟਮੈਂਟ(Indirect Investment) ਜਾਂ ਅਸਿੱਧਾ ਨਿਵੇਸ਼ ਕਿਹਾ ਜਾਂਦਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਕੁਝ ' ਹਾਈ ਪ੍ਰੋਫਾਇਲ ਲੋਕਾਂ' ਤੋਂ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਅਸਿੱਧੇ ਨਿਵੇਸ਼ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ, ਜਦੋਂਕਿ ਕਾਨੂੰਨ ਮੁਤਾਬਕ ਬਤੌਰ ਇੰਡੀਅਨ ਰੈਜ਼ੀਡੈਂਟ ਉਹ ਸਾਰੀਆਂ ਕੰਪਨੀਆਂ ਦੇ ਅਲਟੀਮੇਟ ਲਾਭਪਾਤਰ ਮਾਲਕ ਹਨ। ਅਜਿਹੀ ਜਾਣਕਾਰੀ ਨਾ ਦੇਣ 'ਤੇ ਘੱਟ ਤੋਂ ਘੱਟ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਜੇਕਰ ਟੈਕਸ ਵਿਭਾਗ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਬਲੈਕ ਮਨੀ ਨਾਲ ਜੁੜੇ ਕਾਨੂੰਨ ਦੇ ਤਹਿਤ ਕਦਮ ਚੁੱਕ ਸਕਦੇ ਹਨ।
ਸੋਨੇ ਤੇ ਚਾਂਦੀ ਦੀ ਕੀਮਤ 'ਚ ਗਿਰਾਵਟ, ਜਾਣੋ ਕੀਮਤਾਂ
NEXT STORY