ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਇਸ ਵਾਰ ਪ੍ਰਾਈਵੇਟ ਬੈਂਕਾਂ ਦੇ ਪ੍ਰਮੁੱਖਾਂ ਨੂੰ ਮਿਲਣ ਵਾਲੇ ਸਾਲਾਨਾ ਬੋਨਸ 'ਚ ਦੇਰ ਕਰ ਰਿਹਾ ਹੈ। ਆਰ.ਬੀ.ਆਈ. ਨੇ ਉਧਾਰਦਾਤਾਵਾਂ ਦੇ ਪ੍ਰਦਰਸ਼ਨ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਬੈਂਕ ਪ੍ਰਮੁੱਖਾਂ ਨੂੰ ਅਦਾ ਕੀਤੀ ਜਾਣ ਵਾਲੀ ਰਕਮ 'ਤੇ ਸਵਾਲ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਲਿਸਟ 'ਚ ਚੰਦਾ ਕੋਚਰ ਅਤੇ ਸ਼ਿਖਾ ਸ਼ਰਮਾ ਵਰਗੀਆਂ ਬੈਂਕ ਪ੍ਰਮੁੱਖਾਂ ਦਾ ਨਾਂ ਵੀ ਸ਼ਾਮਲ ਹੈ।
ਚੰਦਾ ਕੋਚਰ ਨੂੰ ਮਿਲਣੇ ਹਨ 2.2 ਕਰੋੜ ਰੁਪਏ
ਜਾਣਕਾਰੀ ਮੁਤਾਬਕ ਦੇਸ਼ ਦੇ ਵੱਡੇ ਪ੍ਰਾਈਵੇਟ ਬੈਂਕਾਂ ਨੂੰ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ 31 ਮਾਰਚ 2017 ਨੂੰ ਖਤਮ ਹੋਏ ਵਿੱਤੀ ਸਾਲ ਲਈ ਬੋਨਸ ਮਿਲਣਾ ਅਜੇ ਬਾਕੀ ਹੈ। ਆਰ.ਬੀ.ਆਈ. ਨੇ ਅਜੇ ਤੱਕ ਇਨ੍ਹਾਂ ਸਾਰਿਆਂ ਦੇ ਪ੍ਰਸਤਾਵਿਤ ਭੁਗਤਾਨਾਂ 'ਤੇ ਹਸਤਾਖਰ ਨਹੀਂ ਕੀਤੇ ਹਨ। ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਆਈ.ਸੀ.ਆਈ.ਸੀ.ਆਈ. ਦੇ ਬੋਰਡ ਆਪਣੀ ਸੀ.ਈ.ਓ. ਚੰਦਾ ਕੋਚਰ ਲਈ 2.2 ਕਰੋੜ ਰੁਪਏ ਦੇ ਬੋਨਸ ਦੀ ਮਨਜ਼ੂਰੀ ਦਿੱਤੀ ਹੈ। ਇਸ ਤਰ੍ਹਾਂ ਐਕਸਿਸ ਬੈਂਕ ਦੀ ਸ਼ਿਖਾ ਸ਼ਰਮਾ ਨੂੰ 1.35 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਬੈਂਕ ਦੀ ਆਦਿੱਤਯ ਪੁਰੀ ਨੂੰ ਕਰੀਬ 2.9 ਕਰੋੜ ਰੁਪਏ ਦਾ ਬੋਨਸ ਮਿਲਣਾ ਹੈ।
ਸੋਨੇ 'ਚ ਗਿਰਾਵਟ, ਚਾਂਦੀ 925 ਰੁਪਏ ਡਿੱਗੀ
NEXT STORY