ਨਵੀਂ ਦਿੱਲੀ-ਬੈਂਕ ਗਾਹਕਾਂ ਦੀ ਵੈਰੀਫਿਕੇਸ਼ਨ ਜਲਦੀ ਹੀ ਲਾਈਵ ਵੀਡੀਓ ਰਾਹੀਂ ਕੀਤੀ ਜਾ ਸਕਦੀ ਹੈ। ਰਿਜ਼ਰਵ ਬੈਂਕ ਇਸ ਦੀ ਮਨਜ਼ੂਰੀ ਦੇਣ ’ਤੇ ਵਿਚਾਰ ਕਰ ਰਿਹਾ ਹੈ। ਦਰਸਅਲ ਆਧਾਰ ਰਾਹੀਂ ਗਾਹਕਾਂ ਦੀ ਵੈਰੀਫਿਕੇਸ਼ਨ ਬੰਦ ਹੋਣ ਤੋਂ ਬਾਅਦ ਬੈਂਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ, ਜਿਸ ਤੋਂ ਬਾਅਦ ਇਸ ’ਤੇ ਫੈਸਲਾ ਹੋਣ ਦੀ ਉਮੀਦ ਹੈ।
ਬੈਂਕਾਂ ’ਚ ਗਾਹਕਾਂ ਦੀ ਵੀਡੀਓ ਵੈਰੀਫਿਕੇਸ਼ਨ ਦੀ ਮਨਜ਼ੂਰੀ ਲਈ ਆਰ. ਬੀ. ਆਈ. ਮਨੀ ਲਾਂਡਰਿੰਗ ਐਕਟ ’ਚ ਬਦਲਾਅ ਦੀ ਤਿਆਰੀ ਕਰ ਰਿਹਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਆਧਾਰ ਵੈਰੀਫਿਕੇਸ਼ਨ ਬੰਦ ਹੋਈ ਹੈ। ਕਈ ਕੰਪਨੀਆਂ ਨੇ ਵੈਰੀਫਿਕੇਸ਼ਨ ਦਾ ਡੈਮੋ ਦਿੱਤਾ ਹੈ। ਆਧਾਰ ਫਾਈਲ ਨਾਲ ਆਫਲਾਈਨ ਵੈਰੀਫਿਕੇਸ਼ਨ ਹੋਵੇਗੀ ਜਿਸ ਦੇ ਲਈ ਕਈ ਸਟਾਰਟਅਪਸ ਸਹੂਲਤਾਂ ਉਪਲੱਬਧ ਕਰਵਾਉਂਦੀਆਂ ਹਨ। ਕਿਊ. ਆਰ. ਕੋਡ ਦੇ ਜ਼ਰੀਏ ਵੀ ਵੈਰੀਫਿਕੇਸ਼ਨ ਹੋ ਸਕਦੀ ਹੈ।
ਰਿਜ਼ਰਵ ਬੈਂਕ ਨੇ ਵੇਚੇ 7.2 ਅਰਬ ਡਾਲਰ
NEXT STORY