ਮੁੰਬਈ — ਦੁਨੀਆ ਦੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਐਕਸੈਂਚਰ ਵੱਡੀ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੰਪਨੀ ਨੇ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਸਟਾਫ ਦੀ ਗਿਣਤੀ ਨੂੰ ਘੱਟੋ-ਘੱਟ 5 ਪ੍ਰਤੀਸ਼ਤ ਘਟਾਉਣ ਦਾ ਫੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਕਾਰਨ ਤਕਰੀਬਨ 25 ਹਜ਼ਾਰ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪੈ ਸਕਦੇ ਹਨ। ਆਸਟਰੇਲੀਆਈ ਵਿੱਤੀ ਸਮੀਖਿਆ (ਏ.ਐੱਫ. ਆਰ.) ਵਿਚ ਪ੍ਰਕਾਸ਼ਤ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਈ.ਟੀ. ਕੰਪਨੀ ਐਕਸੈਂਚਰ ਦਾ ਵਿਸ਼ਵ ਭਰ ਵਿਚ ਪੰਜ ਲੱਖ ਤੋਂ ਜ਼ਿਆਦਾ ਸਟਾਫ ਹੈ। ਇਸ ਦੇ ਅਨੁਸਾਰ ਇਹ ਆਈ.ਟੀ. ਕਾਰੋਬਾਰ 25,000 ਮੁਲਾਜ਼ਮਾ ਨੂੰ ਛੁੱਟੀ ਦੇ ਸਕਦਾ ਹੈ। ਅਗਸਤ ਦੇ ਅੱਧ ਵਿਚ, ਐਕਸੈਂਚਰ ਦੇ ਸੀ.ਈ.ਓ. ਜੂਲੀ ਸਵੀਟ ਨੇ ਇਕ ਅੰਦਰੂਨੀ ਸਟਾਫ ਦੀ ਬੈਠਕ ਵਿਚ ਅਜਿਹੇ ਸੰਕੇਤ ਦਿੱਤੇ ਸਨ।
ਰਿਪੋਰਟ ਅਨੁਸਾਰ 25 ਹਜ਼ਾਰ ਲੋਕਾਂ ਦੀ ਨੌਕਰੀ 'ਤੇ ਕੰਪਨੀ ਦੀ ਨਜ਼ਰ
ਸਵੀਟ ਨੇ ਗਲੋਬਲ ਸਟਾਫ ਦੀ ਬੈਠਕ ਵਿਚ ਕਿਹਾ ਆਮਤੌਰ 'ਤੇ ਸਾਲ ਵਿਚ ਅਸੀਂ ਆਪਣੇ 5 ਪ੍ਰਤੀਸ਼ਤ ਲੋਕਾਂ ਨੂੰ ਕੰਮ ਤੋਂ ਹਟਾ ਦਿੰਦੇ ਹਾਂ ਅਤੇ ਉਨ੍ਹਾਂ ਦੀ ਥਾਂ 'ਤੇ ਨਵੇਂ ਨਿਯੁਕਤ ਕਰਦੇ ਹਾਂ। ਇਸ ਕਾਰਨ ਸਾਡੀ ਮੰਗ ਬਣੀ ਰਹਿੰਦੀ ਹੈ। ਇਸ ਸਾਲ ਕੋਰੋਨਾ ਸੰਕਟ ਕਾਰਨ ਸਾਡੀ ਮੰਗ ਨਹੀਂ ਹੈ। ਇਸ ਲਈ ਅਸੀਂ ਕੰਪਨੀ ਤੋਂ ਕੱਢੇ ਗਏ ਲੋਕਾਂ ਦੀ ਗਿਣਤੀ 5% ਰੱਖਾਂਗੇ, ਪਰੰਤੂ ਨਵੀਂ ਨਿਯੁਕਤੀ ਨਹੀਂ ਕਰਾਂਗੇ।
ਇਹ ਵੀ ਦੇਖੋ : ਕੋਰੋਨਾ ਨੂੰ ਹਰਾਉਣ ਤੋਂ ਬਾਅਦ ਸਰੀਰ ਵਿਚ ਕਿੰਨੇ ਦਿਨ ਰਹਿੰਦੀਆਂ ਹਨ ਐਂਟੀਬਾਡੀ, ਰਿਸਰਚ 'ਚ ਸਾਹਮਣੇ ਆਏ
ਐਕਸੈਂਚਰ ਦਾ ਭਾਰਤ ਵਿਚ ਲਗਭਗ 2 ਲੱਖ ਸਟਾਫ ਹੈ। ਹਜ਼ਾਰਾਂ ਮੁਲਾਜ਼ਮ ਇਸ ਕਦਮ ਨਾਲ ਪ੍ਰਭਾਵਿਤ ਹੋ ਸਕਦੇ ਹਨ। ਐਕਸੈਂਚਰ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕੰਪਨੀ ਇਸ ਸਮੇਂ ਵਾਧੂ ਗਲੋਬਲ ਵਰਕਫੋਰਸ (ਵਰਕਫੋਰਸ) ਐਕਸ਼ਨ ਦੀ ਯੋਜਨਾ ਨਹੀਂ ਬਣਾ ਰਹੀ ਹੈ।
ਇਸ ਰਿਪੋਰਟ ਵਿਚ, ਹਰ ਸਾਲ ਕੰਪਨੀ ਇਸ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦੀ ਹੈ। ਅਸੀਂ ਆਪਣੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਵੇਂ ਪ੍ਰਦਰਸ਼ਨ ਕਰ ਰਹੇ ਹਨ, ਕਿਹੜੇ ਖੇਤਰਾਂ ਵਿਚ ਸੁਧਾਰ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਦੀ ਤਰੱਕੀ ਦੀ ਸੰਭਾਵਨਾ ਕੀ ਹੈ ਅਤੇ ਕੀ ਉਹ ਐਕਸੇਂਚਰ ਲਈ ਲੰਬੇ ਸਮੇਂ ਲਈ ਫਿਟ ਹਨ।
ਇਹ ਵੀ ਦੇਖੋ : ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਭਾਰੀ ਕਮੀ, ਜਾਣੋ ਅੱਜ ਦੇ ਭਾਅ
ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਭਾਰੀ ਕਮੀ, ਜਾਣੋ ਅੱਜ ਦੇ ਭਾਅ
NEXT STORY