ਨਵੀਂ ਦਿੱਲੀ—ਸੰਸਾਰਿਕ ਸੰਕੇਤਾਂ ਅਤੇ ਸੰਕਟ 'ਚ ਫਸੀ ਆਈ.ਟੀ. ਕੰਪਨੀ ਇੰਫੋਸਿਸ ਦੇ ਘਟਨਾਕ੍ਰਮਾਂ ਨਾਲ ਇਸ ਹਫਤੇ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਤੈਅ ਹੋਵੇਗੀ। ਮਾਹਰਾਂ ਨੇ ਇਹ ਰਾਏ ਜਿਤਾਈ ਹੈ। ਸ਼ੁੱਕਰਵਾਰ ਨੂੰ ਗਣੇਸ਼ ਚਤੁਰਥੀ 'ਤੇ ਬਾਜ਼ਾਰ ਬੰਦ ਰਹੇਗਾ। ਇੰਫੋਸਿਸ ਦੇ ਮੁੱਖ ਕਾਰਜਕਾਰੀ ਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਬਾਜ਼ਾਰ ਪਟੜੀ ਤੋਂ ਉਤਰ ਗਿਆ ਅਤੇ ਸੈਂਸੇਕਸ 271 ਅੰਕ ਥੱਲੇ ਆ ਗਿਆ। ਸੈਂਸੇਕਸ ਦੀ ਕੰਪਨੀਆਂ 'ਚ ਇੰਫੋਸਿਸ ਦਾ ਸ਼ੇਅਰ ਸਭ ਤੋਂ ਵੱਧ 9.60 ਫੀਸਦੀ ਟੁੱਟਿਆ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਸ਼ਨੀਵਾਰ ਨੂੰ 13,000 ਕਰੋੜ ਰੁਪਏ ਦੀ ਸ਼ੇਅਰ ਮੁੜ ਖਰੀਦ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸਾਰੇ ਘਟਨਾਕ੍ਰਮਾਂ ਦੀ ਵਜ੍ਹਾ ਤੋਂ ਸੋਮਵਾਰ ਨੂੰ ਇੰਫੋਸਿਸ ਦੇ ਸ਼ੇਅਰ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਕੰਪਨੀ 1,150 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ 11.3 ਕਰੋੜ ਸ਼ੇਅਰਾਂ ਦੀ ਮੁੜ ਖਰੀਦ ਕਰੇਗੀ। ਕੰਪਨੀ ਸ਼ੇਅਰ ਧਾਰਕਾਂ ਤੋਂ ਸ਼ੁੱਕਰਵਾਰ ਤੋਂ ਬਾਅਦ ਕੀਮਤ 923.10 ਰੁਪਏ ਦੀ ਤੁਲਨਾ 'ਚ ਲਗਭਗ 25 ਫੀਸਦੀ ਪ੍ਰੀਮਿਅਮ 'ਤੇ ਸ਼ੇਅਰਾਂ ਦੀ ਮੁੜ ਖਰੀਦ ਕਰੇਗੀ।ਆਧਾ ਟ੍ਰੇਡਿੰਗ ਐਂਡ ਇੰਵੇਸਟਮੈਂਟਸ ਦੇ ਤਕਨੀਕੀ ਵਿਸ਼ਲੇਸ਼ਕ ਅਬਨੀਸ਼ ਕੁਮਾਰ ਨੇ ਕਿਹਾ ਕਿ ਹਿੱਸੇਦਾਰੀ 'ਚ ਕਮੀ ਅਤੇ ਬੈਂਕ, ਫਰਮਾਂ ਅਤੇ ਇੰਫੋਸਿਸ ਸਮੇਤ ਆਈ.ਟੀ .ਕੰਪਨੀਆਂ ਦੇ ਸ਼ੇਅਰਾਂ 'ਚ ਬਿਕਵਾਲੀ ਦਬਾਅ ਨਾਲ ਨਿਫਟੀ ਨਿਚਲੇ ਪੱਧਰ 'ਤੇ ਬਣਿਆ ਰਿਹਾ।
ਵਿਦੇਸ਼ ਜਾਣ ਦੇ ਹੋ ਚਾਹਵਾਨ, ਤਾਂ ਜ਼ਰੂਰ ਜਾਣੋ ਇਹ ਗੱਲਾਂ
NEXT STORY